ਕਲਯੁਗੀ ਪਿਤਾ ਦੀ ਕਰਤੂਤ, ਇਸ ਕਾਰਨ ਬੱਚਿਆਂ ਨੂੰ ਜੰਜ਼ੀਰਾਂ ਨਾਲ ਬੰਨ੍ਹ ਕੇ ਜਾਂਦਾ ਹੈ ਕੰਮ ਤੇ

ਅੰਮ੍ਰਿਤਸਰ (ਬਿਊਰੋ) – ਇਕ ਕਲਯੁਗੀ ਪਿਤਾ ਵੱਲੋਂ ਬੱਚਿਆਂ ਨੂੰ ਪੂਰਾ ਦਿਨ ਜੰਜ਼ੀਰਾਂ ਨਾਲ ਬੰਨ੍ਹ ਕੇ ਰੱਖਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੇ ਦੋਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਇਹ ਮਾਮਲਾ ਤਰਨਤਾਰਨ ਦੇ ਪਿੰਡ ਸੋਹਲ ਦਾ ਹੈ, ਜਿੱਥੇ ਤਿੰਨ ਬੱਚਿਆਂ ਨੂੰ ਉਨ੍ਹਾਂ ਦਾ ਪਿਤਾ ਕੰਮ ‘ਤੇ ਜਾਂਦੇ ਸਮੇਂ ਘਰ ‘ਚ ਜੰਜ਼ੀਰਾਂ ਨਾਲ ਬੰਨ੍ਹ ਕੇ ਜਾਂਦਾ ਹੈ।


ਪੂਰਾ ਦਿਨ ਭੁੱਖੇ-ਪਿਆਸੇ ਬੱਚਿਆਂ ਨੂੰ ਸ਼ਾਮ ਦੇ ਸਮੇਂ ਜਦੋਂ ਉਨ੍ਹਾਂ ਦੇ ਪਿਤਾ ਵਾਪਸ ਘਰ ਆਉਂਦਾ ਹੈ ਤਾਂ ਉਨ੍ਹਾਂ ਨੂੰ ਜੰਜ਼ੀਰਾਂ ਤੋਂ ਛੁਟਕਾਰਾਂ ਮਿਲਦਾ ਹੈ। ਜਦੋਂ ਬੱਚਿਆਂ ਦੇ ਪਿਤਾ ਤੋਂ ਅਜਿਹਾ ਕਰਨ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਸ ਦੇ ਕੰਮ ‘ਤੇ ਜਾਣ ਤੋਂ ਬਾਅਦ ਬੱਚੇ ਖੇਡਣ ਚਲੇ ਜਾਂਦੇ ਹਨ, ਇਸੇ ਕਾਰਨ ਉਹ ਉਨ੍ਹਾਂ ਨੂੰ ਘਰ ‘ਚ ਬੰਨ੍ਹ ਕੇ ਜਾਂਦਾ ਹੈ।


ਪ੍ਰਾਪਤ ਜਾਣਕਾਰੀ ਅਨੁਸਾਰ ਬੱਚਿਆਂ ਦਾ ਪਿਤਾ ਰਾਮ ਸਿੰਘ ਨਸ਼ੇ ਦਾ ਆਦੀ ਹੈ। ਉਸ ਦੀ ਪਤਨੀ ਡੇਢ ਸਾਲ ਪਹਿਲਾਂ ਉਸ ਨੂੰ ਛੱਡ ਕੇ ਚਲੀ ਗਈ ਸੀ। ਉਸ ਦੇ ਚਾਰ ਬੱਚੇ ਸੁਖਮਣ ਕੌਰ (13), ਪਲਕ ਕੌਰ (10), ਜੋਧਾ ਸਿੰਘ (9) ਤੇ ਰਾਕਟ (7) ਹੈ। ਇਨ੍ਹਾਂ ‘ਚੋਂ ਸੁਖਮਣ ਕੌਰ ਨੂੰ ਉਸ ਦਾ ਪਿਤਾ ਰਾਮ ਸਿੰਘ ਉਸ ਨੂੰ ਘਰ ‘ਚ ਜੰਜ਼ੀਰਾਂ ਨਾਲ ਬੰਨ੍ਹ ਕੇ ਕੰਮ ‘ਤੇ ਜਾਂਦਾ ਹੈ।


ਇਸ ਦੀ ਸੂਚਨਾਂ ਜਦੋਂ ਸਮਾਜ ਸੇਵੀ ਸੰਸਥਾ ਨੂੰ ਆਲ ਇੰਡੀਆ ਐਂਟੀ ਕਰਪਸ਼ਨ ਮੋਰਚਾ ਦੇ ਮਾਝਾ ਜੋਨ ਦੇ ਚੇਅਮੈਨ ਸਾਗਰ ਸ਼ਰਮਾ ਨੇ ਦੱਸਿਆ ਕਿ ਜਦੋਂ ਟੀਮ ਨੇ ਰਾਮ ਸਿੰਘ ਦੇ ਘਰ ਜਾ ਕੇ ਦੌਰਾ ਕੀਤਾ ਤਾਂ ਸੁਖਮਣ ਕੌਰ ਜੰਜ਼ੀਰਾਂ ਨੇ ਬੰਨ੍ਹੀ ਹੋਈ ਸੀ,

 

ਜੋ ਠੰਡ ‘ਚ ਹੀ ਭੁੱਖੀ ਪਿਆਸੀ ਪਈ ਹੋਈ ਸੀ। ਇਸ ਮੌਕੇ ਉਨ੍ਹਾਂ ਨੇ ਸਿਵਲ ਤੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਮਸੂਮ ਬੱਚਿਆਂ ਵੱਲ ਧਿਆਨ ਦੇ ਕੇ ਬੱਚਿਆਂ ਨੂੰ ਸਕੂਲ ‘ਚ ਪੜ੍ਹਨ ਤੇ ਖਰਚ ਦਾ ਪ੍ਰਬੰਧ ਸਰਕਾਰ ਵੱਲੋਂ ਕਰਵਾਇਆ ਜਾਵੇ, ਤਾਂਕਿ ਬੱਚਿਆਂ ਨੂੰ ਇਸ ਨਰਕ ਭਰੀ ਜ਼ਿੰਦਗੀ ਤੋਂ ਬਾਹਰ ਕੱਢਿਆ ਜਾ ਸਕੇ।

error: Content is protected !!