ਕਰੀਬ ਤਿੰਨ ਘੰਟੇ ਮਜ਼ਦੂਰੀ ਕਰਦਾ ਹੈ ਅਤੇ ਇਸ ਤੋਂ ਬਾਅਦ ….

ਚੰਡੀਗੜ੍ਹ : ਸਾਧਵੀ ਸਰੀਰਕ ਸੋਸ਼ਣ ਮਾਮਲੇ ‘ਚ 20 ਸਾਲ ਦੀ ਸਜ਼ਾ ਮਿਲਣ ਤੋਂ ਬਾਅਦ ਬਲਾਤਕਾਰੀ ਬਾਬੇ ਰਾਮ ਰਹੀਮ ਨੂੰ ਜੇਲ ‘ਚ ਬੰਦ ਹੋਇਆ ਇਕ ਮਹੀਨਾ ਪੂਰਾ ਹੋ ਗਿਆ ਹੈ। ਇਸ ਇਕ ਮਹੀਨੇ ਦੌਰਾਨ ਬਾਬੇ ਦੇ ਵਰਤਾਓ ‘ਚ ਕਾਫੀ ਬਦਲਾਅ ਆ ਗਿਆ ਹੈ।

ਭਾਰੀ ਸੁਰੱਖਿਆ ਵਾਲੀ ਬੈਰਕ ‘ਚ ਰਾਮ ਰਹੀਮ ਸਾਰਾ ਦਿਨ ਚੁੱਪਚਾਪ ਬੈਠਾ ਰਹਿੰਦਾ ਹੈ ਅਤੇ ਦੇਰ ਰਾਤ ਤੱਕ ਬੈਰਕ ‘ਚ ਘੁੰਮਦਾ ਰਹਿੰਦਾ ਹੈ। ਇਸ ਇਕ ਮਹੀਨੇ ਦੌਰਾਨ ਰਾਮ ਰਹੀਮ ਨੇ ਸਬਜ਼ੀ ਉਗਾਉਣ ਲਈ ਕਿਆਰੀਆਂ ਤਿਆਰ ਕੀਤੀਆਂ ਹਨ।

ਰਾਮ ਰਹੀਮ ਦਿਨ ‘ਚ ਕਰੀਬ ਤਿੰਨ ਘੰਟੇ ਮਜ਼ਦੂਰੀ ਕਰਦਾ ਹੈ ਅਤੇ ਇਸ ਤੋਂ ਬਾਅਦ ਉਸ ਦੀ ਸੁਰੱਖਿਆ ਨੂੰ ਧਿਆਨ ‘ਚ ਰੱਕਧੇ ਹੋਏ ਵਾਪਸ ਬੈਰਕ ‘ਚ ਭੇਜ ਦਿੱਤਾ ਜਾਂਦਾ ਹੈ। ਰਾਮ ਰਹੀਮ ਨੂੰ ਨਿਯਮਾਂ ਮੁਤਾਬਕ ਇਕ ਦਿਨ ‘ਚ 20 ਰੁਪਏ ਦੀ ਮਜ਼ਦੂਰੀ ਦਿੱਤੀ ਜਾ ਰਹੀ ਹੈ। ਜੇਲ ਅੰਦਰ ਰਾਮ ਰਹੀਮ ਆਪਣੇ ਪਰਿਵਾਰ ਵਾਲਿਆਂ ਨੂੰ ਮਿਲਣ ਲਈ ਤਰਸ ਗਿਆ ਹੈ।

ਇਕ ਮਹੀਨੇ ਤੋਂ ਜ਼ਿਆਦਾ ਸਮਾਂ ਬੀਤ ਚੁੱਕਾ ਹੈ ਪਰ ਰਾਮ ਰਹੀਮ ਨੂੰ ਮਾਂ ਤੋਂ ਇਲਾਵਾ ਕੋਈ ਵੀ ਰਿਸ਼ਤੇਦਾਰ ਮਿਲਣ ਨਹੀਂ ਆਇਆ, ਹਾਲਾਂਕਿ ਰਾਮ ਰਹੀਮ ਨੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਂ ਦੀ ਸੂਚੀ ਜੇਲ ਪ੍ਰਸ਼ਾਸਨ ਨੂੰ ਵੀ ਸੌਂਪੀ ਸੀ।

error: Content is protected !!