ਕਦੇ ਸਾਈਕਲ ‘ਤੇ ਦੁੱਧ ਵੇਚਦਾ ਸੀ ਪਰਲਜ਼ ਗਰੁੱਪ ਦਾ ਮਾਲਕ ਨਿਰਮਲ ਸਿੰਘ ਭੰਗੂ

ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਨੂੰ ਤਾਜ਼ਾ ਕਾਰਵਾਈ ‘ਚ ਇਨਫ਼ੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ  ਪਰਲਜ਼  ਐਗਰੋਟੈੱਕ ਕਾਰਪੋਰੇਸ਼ਨ ਲਿਮਟਿਡ (ਪੀ.ਏ.ਸੀ.ਐਲ.) ਚਿੱਟ ਫ਼ੰਡ ਘੁਟਾਲਾ ਕੇਸ ‘ਚ ਆਪਣੀ ਹਵਾਲਾ ਜਾਂਚ ਦੇ ਤਹਿਤ ਪੀ.ਏ.ਸੀ.ਐਲ. ਦੀ ਆਸਟ੍ਰੇਲੀਆ ਵਿਚਲੀ 472 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰ ਲਈ ਹੈ, ਜਿਸ ‘ਚ ਸ਼ੇਅਰ ਅਤੇ ਅਚੱਲ ਜਾਇਦਾਦ ਵੀ ਸ਼ਾਮਿਲ ਹੈ। ਭੰਗੂ ‘ਤੇ ਦੋਸ਼ ਹੈ ਕਿ ਉਸਦੇ ਇਹ ਪ੍ਰਪਾਰਟੀ ਪੋਂਜੀ ਸਕੀਮ ‘ਚ ਇਕੱਠੀ ਕੀਤੀ ਹੈ। ਭੰਗੂ ਨੇ ਪੰਜ ਕਰੋੜ ਤੋਂ ਜਿਆਦਾ ਲੋਕਾਂ ਨੂੰ ਅਜਿਹੀ ਸਕੀਮਾਂ ‘ਚ ਫਸਾ ਹਜ਼ਾਰਾਂ ਕਰੋੜ ਰੁਪਏ ਇੱਕਠੇ ਕੀਤੇ ਤੇ  ਵਿਦੇਸ਼  ਚਲਾ ਗਿਆ।

indiaPearl scam

ਪਰਲਜ਼ ਗਰੁੱਪ ਦਾ ਮਾਲਿਕ ਨਿਰਮਲ ਭੰਗੂ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਦੱਸਿਆ ਜਾਂਦਾ ਹੈ ਕਿ ਉਹ ਜਵਾਨੀ ਦੇ ਦਿਨਾਂ ‘ਚ ਆਪਣੇ ਭਰਾ ਨਾਲ ਦੁੱਧ ਵੇਚਦਾ ਸੀ। ਇਸ ਦੌਰਾਨ ਉਸਨੇ ਪਾਲਿਟੀਕਲ ਸਾਇੰਸ ‘ਚ ਪੋਸਟ ਗਰੈਜ਼ੁਏਸ਼ਨ ਵੀ ਕੀਤੀ ਹੈ। ਇਸ ਤੋਂ ਬਾਅਦ ਨੌਕਰੀ ਦੀ ਤਲਾਸ਼ ‘ਚ ਉਹ ਕਲੱਕਤਾ ਵੀ ਗਿਆ। ਜਿਥੇ ਉਸਨੇ ਉਥੋ ਦੀ ਪ੍ਰਸਿੱਧ ਇੰਵੇਸਮੈਂਟ ਕੰਪਨੀ ‘ਚ ਕੁੱਝ ਸਾਲ ਕੰਮ ਕੀਤਾ। ਇਸ ਤੋਂ ਬਾਅਦ ਉਸ ਨੇ ਹਰਿਆਣਾ ਦੀ ਕੰਪਨੀ ਗੋਲਡਨ ਫਾਰੇੱਸਟ ਇੰਡੀਆ ਲਿਮਟਿਡ ‘ਚ ਕੰਮ ਕੀਤਾ। ਇਸ ਕੰਪਨੀ ਬੰਦ ਹੋਣ ਤੋਂ ਬਾਅਦ ਉਹ ਬੇਰੁਜ਼ਗਾਰ ਹੋ ਗਿਆ।

india

ਇਸ ਕੰਪਨੀ ‘ਚ ਕੰਮ ਕਰਨ ਦੇ ਤਰੀਕੇ ਦੇ ਤਹਿਤ ਉਸਨੇ ਦੇ 1980 ਦਸ਼ਕ ‘ਚ ਪਰਲਜ਼ ਗੋਡਨ ਫਾਰੇੱਸਟ (ਪੀਜੀਐੱਫ) ਨਾਮ ਦੀ ਕੰਪਨੀ ਬਣਾਈ। 1996 ਤੱਕ
ਇਸ ਨੇ ਕਰੋੜਾਂ ਰੁਪਏ ਜੁਟਾਏ। ਇਸ ਦੌਰਾਨ ਇਨਕਮ ਟੈਕਸ ਤੇ ਦੂਸਰੀ ਕਾਰਵਾਈਆਂ ਦੇ ਚਲਦਿਆਂ ਕੰਪਨੀ ਨੂੰ ਬੰਦ ਕਰ ਦਿੱਤਾ ਗਿਆ। ਇਸ ਤੋਂ ਬਾਅਦ ਉਸਨੇ ਬਰਨਾਲਾ ‘ਚ ਇਕ ਨਵੀਂ ਕੰਪਨੀ ਪਰਲਜ਼ ਐਗ੍ਰੋਟੈਕ ਕਾਰਪੋਰੇਸ਼ਨ ਲਿਮਟਡ ਦੀ ਸ਼ੁਰੂਆਤ ਕੀਤੀ। ਇਹ ਇਕ ਚੇਨ ਲਿਮਟਡ ਸਕੀਮ ਸੀ। ਇਸ ‘ਚ ਲੋਕਾਂ ਤੋਂ ਹਰ ਮਹੀਨੇ ਮਾਮੂਲੀ ਰਕਮ ਲਈ ਜਾਂਦੀ ਸੀ। ਇਸ ਸਕੀਮ ਤਹਿਤ ਕਮਾਏ ਕਰੋੜਾਂ ਰੁਪਇਆਂ ‘ਚ ਉਸਨੇ ਵਿਦੇਸ਼ਾਂ ‘ਚ ਵੀ ਅੰਪਾਇਰ ਖੜ੍ਹਾ ਕੀਤਾ। ਫਿਲਹਾਲ ਭੰਗੂ ਸੀਬੀਆਈ ਦੀ ਹਿਰਾਸਤ ‘ਚ ਹੈ।

india

ਈ.ਡੀ. ਨੇ ਨੇ 2015 ‘ਚ ਉਕਤ ਸੰਗਠਨ, ਇਸ ਦੇ ਡਾਇਰੈਕਟਰਾਂ ਅਤੇ ਅਧਿਕਾਰੀਆਂ ਖ਼ਿਲਾਫ਼ ਸੀ.ਬੀ.ਆਈ. ਵਲੋਂ ਦਰਜ ਕੀਤੀ ਗਈ ਐਫ.ਆਈ.ਆਰ. ਦਾ ਨੋਟਿਸ ਲੈਂਦਿਆਂ ਕੰਪਨੀ ਖ਼ਿਲਾਫ਼ ਇਕ ਅਪਰਾਧਿਕ ਮਾਮਲਾ ਦਰਜ ਕੀਤਾ ਸੀ। ਸੀ.ਬੀ.ਆਈ. ਦੀ ਐਫ਼.ਆਈ.ਆਰ. ‘ਚ ਇਹ ਦੋਸ਼ ਲਗਾਇਆ ਗਿਆ ਸੀ ਕਿ ਪੀ.ਜੀ.ਐਫ਼. ਅਤੇ ਪੀ.ਏ.ਸੀ.ਐਲ. ਨੇ ਸਮੂਹਿਕ ਨਿਵੇਸ਼ ਯੋਜਨਾ ਦੇ ਜ਼ਰੀਏ ਪੂਰੇ ਦੇਸ਼ ‘ਚੋਂ ਨਿਵੇਸ਼ਕਾਂ ਤੋਂ ਖ਼ੇਤੀ ਭੂਮੀ ਦੀ ਵਿਕਰੀ ਅਤੇ ਵਿਕਾਸ ਦੀ ਆੜ ‘ਚ ਪੈਸਾ ਇਕੱਠਾ ਕੀਤਾ।
india
ਈ.ਡੀ.ਨੇ ਦੱਸਿਆ ਕਿ ਹਵਾਲਾ ਰੋਕਥਾਮ ਕਾਨੂੰਨ (ਪੀ.ਐਮ.ਐਲ.ਏ.) ਦੇ ਤਹਿਤ ਆਸਟ੍ਰੇਲੀਆ ਵਿਚਲੀ 472 ਕਰੋੜ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ। ਈ.ਡੀ. ਨੇ ਪੀ.ਏ.ਸੀ.ਐਲ. ਦੀ ਚਿੱਟ ਫ਼ੰਡ ਸਕੀਮ ਘੁਟਾਲੇ ਦੀ ਜਾਂਚ ਦੇ ਸਬੰਧ ‘ਚ ਉਕਤ ਜਾਇਦਾਦ ਜ਼ਬਤ ਕੀਤੀ ਹੈ। ਇਹ ਚਿੱਟ ਫ਼ੰਡ ਸਕੀਮ ਨਿਰਮਲ ਸਿੰਘ ਭੰਗੂ ਚਲਾਉਂਦਾ ਸੀ। ਜ਼ਬਤ ਕੀਤੀਆਂ ਗਈਆਂ ਸੰਪਤੀਆਂ ‘ਚ ਆਸਟ੍ਰੇਲੀਆ ਵਿਚਲਾ ਮੀ ਰਿਜ਼ੋਰਟ ਗਰੁੱਪ-1 ਪ੍ਰਾਈਵੇਟ ਲਿਮਟਿਡ ਅਤੇ ਸੈਂਕਚੁਰੀ ਕੋਵ ਪ੍ਰਾਪਰਟੀਜ਼ ਵੀ ਸ਼ਾਮਿਲ ਹੈ।

india

error: Content is protected !!