ਐਨ.ਆਰ.ਆਈ ਪਰਿਵਾਰ ਦੇ ਵਿਆਹ ਦੀ ਰਿਸੈਪਸ਼ਨ ਬਦਲੀ ਖੂਨੀ ਝਗੜੇ ‘ਚ (ਤਸਵੀਰਾਂ)

ਐਨ.ਆਰ.ਆਈ ਪਰਿਵਾਰ ਦੇ ਵਿਆਹ ਦੀ ਰਿਸੈਪਸ਼ਨ ਬਦਲੀ ਖੂਨੀ ਝਗੜੇ ‘ਚ (ਤਸਵੀਰਾਂ)

Hoshiarpur NRI marriage fight: ਐਨ.ਆਰ.ਆਈ ਪਰਿਵਾਰ ਦੇ ਵਿਆਹ ਦੀ ਰਿਸੈਪਸ਼ਨ ਬਦਲੀ ਖੂਨੀ ਝਗੜੇ ‘ਚ: ਹੁਸ਼ਿਆਰਪੁਰ ‘ਚ ਬੀਤੀ ਰਾਤ ਵਿਆਹ ਸਮਾਰੋਹ ਤੋਂ ਬਾਅਦ ਹੋਈ ਖੂਨੀ ਝੜਪ ਨੇ ਐਸਾ ਰੂਪ ਅਖਤਿਆਰ ਕੀਤਾ ਕਿ ਖੂਨ ਦੇ ਰਿਸ਼ਤਿਆਂ ਦੀ ਅਹਿਮੀਅਤ ਵੀ ਫਿੱਕੀ ਪੈਂਦੀ ਨਜ਼ਰ ਆਈ।

ਇਹ ਘਟਨਾ ਪਿੰਡ ਸਜਨਾ ਦੀ ਹੈ, ਜਿੱਥੇ ਵਿਆਹ ਦੀ ਰਿਸੈਪਸ਼ਨ ਦੇ ਬਾਅਦ ਜਿਵੇਂ ਹੀ ਲਾੜੇ ਦੇ ਸਹੁਰੇ ਪਰਿਵਾਰ ਵਾਲੇ ਘਰ ਜਾਣ ਲੱਗੇ ਤਾਂ ਮੌਕਾ ਤਾੜ ਕੇ ਗੁਆਂਢੀਆਂ ਨੇ ਉਹਨਾਂ ‘ਤੇ ਤੇਜ਼ਦਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਘਟਨਾ ‘ਚ ਸਹੁਰ ਪਰਿਵਾਰਵਾਲ਼ਿਆਂ ‘ਚੋਂ ਲਾੜੀ ਦੀ ਮਾਂ ਸਮੇਤ ਦੋ ਭਰਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਲੜਕੇ ਵਾਲਿਆਂ ਵੱਲੋਂ ਤਿੰਨ ਲੋਕ ਜ਼ਖਮੀ ਹੋ ਗਏ ਹਨ।

ਹੈਰਾਨੀਜਨਕ ਗੱਲ ਹੈ ਕਿ ਮੌਕੇ ‘ਤੇ ਪਹੁੰਚੀ ਪੁਲਿਸ ਨੇ ਆਰੋਪੀ ਪੱਖ ਨੂੰ ਮੈਡੀਕਲ ਕਰਵਾਉਣ ਹਸਪਤਾਲ ਲੈ ਕੇਗਏ ਤਾਂ ਤੈਸ਼ ‘ਚ ਆਏ ਪੀੜਤ ਪਰਿਵਾਰ ਨੇ ਉਹਨਾਂ ‘ਤੇ ਹਮਲਾ ਕਰ ਗੱਡੀਆਂ ਨਾਲ ਭੰਨ ਤੋਂ ਕਰ ਦਿੱਤੀ।

ਪੀੜਤ ਪੱਖ ਦਾ ਕਹਿਣਾ ਹੈ ਕਿ ਪੁਲਿਸ ਆਰੋਪੀਆਂ ਦੇ ਨਾਲ ਮਿਲੀ ਹੋਈ ਹੈ ਅਤੇ ਬਜਾਏ ਗ੍ਰਿਫਤਾਰ ਕਰਨ ਦੇ ਉਹ ਉਹਨਾਂ ਨੂੰ ਆਪਣੀ ਨਿੱਜੀ ਗੱਡੀ ‘ਚ ਹਸਪਤਾਲ ‘ਚ ਸੁਰੱਖਿਆ ਦੇ ਰਹੇ ਹਨ।

ਫਿਲਹਾਲ, ਪੁਲਿਸ ਨੇ ਪੀੜਤ ਪੱਖ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ‘ਚ ਜੁਟ ਗਈ ਹੈ।

ਜ਼ਿਕਰਯੋਗ ਹੈ ਕਿ ਲੰਮੇ ਸਮੇਂ ਤੋਂ ਦੋਵਾਂ ਪਰਿਵਾਰਾਂ ਦੇ ਦਰਮਿਆਨ ਜ਼ਮੀਨੀ ਵਿਵਾਦ ਚੱਲ ਰਿਹਾ ਸੀ, ਜਿਸ ‘ਚ ਪੀੜਤ ਪੱਖ ਕੇਸ ਜਿੱਤ ਚੁੱਕਿਆ ਸੀ ਅਤੇ ਕਬਜ਼ਾ ਹੋਣਾ ਸੀ। ਇਸੇ ਰੰਜਿਸ਼ ਦੇ ਚੱਲਦਿਆਂ ਆਰੋਪੀਆਂ ਨੇ ਵਿਆਹ ਸਮਾਰੋਹ ਦੇ ਬਾਅਦ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਦੁਲਹੇ ਦੇ ਪੱਖ ਤੋਂ ਐਨ.ਆਰ.ਆਈ ਸੱਸ ਅਤੇ ਉਹਨਾਂ ਦੇ ਦੋਵਾਂ ਬੇਟਿਆਂ ‘ਤੇ ਹਮਲਾ ਕਰ ਦਿੱਤਾ। ਦੱਸ ਦੇਈਏ ਕਿ ਦੋਵੇਂ ਪੱਖ ਕੈਨੇਡਾ ਵਾਸੀ ਹਨ।
Hoshiarpur NRI marriage fight: ਐਨ.ਆਰ.ਆਈ ਪਰਿਵਾਰ ਦੇ ਵਿਆਹ ਦੀ ਰਿਸੈਪਸ਼ਨ ਬਦਲੀ ਖੂਨੀ ਝਗੜੇ 'ਚ

Hoshiarpur NRI marriage fight: ਐਨ.ਆਰ.ਆਈ ਪਰਿਵਾਰ ਦੇ ਵਿਆਹ ਦੀ ਰਿਸੈਪਸ਼ਨ ਬਦਲੀ ਖੂਨੀ ਝਗੜੇ 'ਚ Hoshiarpur NRI marriage fight: ਐਨ.ਆਰ.ਆਈ ਪਰਿਵਾਰ ਦੇ ਵਿਆਹ ਦੀ ਰਿਸੈਪਸ਼ਨ ਬਦਲੀ ਖੂਨੀ ਝਗੜੇ 'ਚ Hoshiarpur NRI marriage fight: ਐਨ.ਆਰ.ਆਈ ਪਰਿਵਾਰ ਦੇ ਵਿਆਹ ਦੀ ਰਿਸੈਪਸ਼ਨ ਬਦਲੀ ਖੂਨੀ ਝਗੜੇ 'ਚ

error: Content is protected !!