ਰੋਹਿਨੀ ਜੇਲ੍ਹ ਕੋਲ ਇੱਕ ਮਹਿਲਾ ਦੇ ਕਤਲ ਦਾ ਮਾਮਲਾ ਪੁਲਿਸ ਨੇ ਸਲਝਾਉਣ ਦਾ ਦਾਅਵਾ ਕੀਤਾ ਹੈ। ਪੁਲਿਸ ਮੁਤਾਬਕ ਮਹਿਲਾ ਦੇ ਪਤੀ ਨੇ ਜ਼ੁਰਮ ਕਬੂਲ ਕੀਤਾ ਹੈ। ਪਤੀ ਦੇ ਬਾਹਰ ਛੇ ਔਰਤਾਂ ਨਾਲ ਰਿਸ਼ਤੇ ਸਨ। ਇਸੇ ਕਰਕੇ ਹੀ ਉਸ ਨੇ ਆਪਣੀ ਪਤਨੀ ਦਾ ਕਤਲ ਕੀਤਾ ਹੈ। ਉਸ ਨੇ ਬਦਮਾਸ਼ਾਂ ਵੱਲੋਂ ਗੋਲੀ ਮਾਰਨ ਦੀ ਕਹਾਣੀ ਝੂਠੀ ਰਚੀ ਸੀ।

ਪੁਲਿਸ ਜਾਂਚ ਦੌਰਾਨ ਉਸ ਨੇ ਦੱਸਿਆ ਹੈ ਕਿ ਉਸ ਨੇ ਆਪਣੇ ਦੋ ਸਾਲ ਦੇ ਬੇਟੇ ਦੇ ਸਾਹਮਣੇ ਪਤਨੀ ਨੂੰ ਗੋਲੀਆਂ ਮਾਰੀਆਂ ਹਨ। ਉਨ੍ਹਾਂ ਨੇ 2007 ‘ਚ ਲਵ ਮੈਰਿਜ ਕੀਤੀ ਸੀ। ਰੋਹਿਨੀ ਸੈਕਟਰ 15 ‘ਚ ਰਹਿਣ ਵਾਲੇ ਪੰਕਜ ਮਹਿਰਾ ਨੇ ਪਹਿਲਾਂ ਪੁਲਿਸ ਨੂੰ ਬਿਆਨ ਦਿੱਤਾ ਸੀ ਕਿ ਬੁੱਧਵਾਰ ਨੂੰ ਉਹ ਆਪਣੀ ਪਤਨੀ ਪ੍ਰਿਯਾ ਮਹਿਰਾ ਨਾਲ ਬੰਗਲਾ ਸਾਹਿਬ ਗੁਰਦੁਆਰੇ ਤੋਂ ਵਾਪਸ ਪਰਤ ਰਿਹਾ ਸੀ।

ਇਸ ਦਰਮਿਆਨ ਉਸ ਦੀ ਕਾਰ ਨੂੰ ਕੁਝ ਬਦਮਾਸ਼ਾਂ ਨੇ ਘੇਰਿਆ ਤੇ ਫੇਰ ਪਤਨੀ ‘ਤੇ ਫਾਈਰਿੰਗ ਕੀਤੀ। ਇਸ ‘ਚ ਪਤਨੀ ਦੀ ਮੌਤ ਹੋ ਗਈ।

ਪੰਕਜ ਮੁਤਾਬਕ ਪਿਛਲੇ ਸਾਲ ਨੋਟਬੰਦੀ ਦੌਰਾਨ ਨਵੰਬਟ ‘ਚ ਉਸ ਨੇ ਮੋਨੂੰ ਤੋਂ 5 ਲੱਖ ਰੁਪਏ ਵਿਆਜ਼ ‘ਤੇ ਲਏ ਹਨ। ਇਸੇ ਨੂੰ ਲੈ ਵਿਵਾਦ ਹੋ ਗਿਆ ਸੀ। ਪ੍ਰਿਯਾ ਦਾ ਪਰਿਵਾਰ ਵੀ ਇਹੀ ਕਹਿ ਰਿਹਾ ਸੀ ਕਿ ਪੰਕਜ ਨੇ ਹੀ ਉਸ ਦਾ ਕਤਲ ਕੀਤਾ ਸੀ।
Sikh Website Dedicated Website For Sikh In World