ਉਡਣੇ ਮੋਟਰਸਾਈਕਲ’ ‘ਤੇ ਆਉਣਗੇ ਪੁਲਿਸ ਅਫ਼ਸਰ, ਦੇਖੋ ਕਮਾਲ ਦਾ ਬਾਈਕ

ਉਡਣੇ ਮੋਟਰਸਾਈਕਲ’ ‘ਤੇ ਆਉਣਗੇ ਦੁਬਈ ਦੇ ਪੁਲਿਸ ਅਫ਼ਸਰ, ਦੇਖੋ ਕਮਾਲ ਦਾ ਬਾਈਕ

ਆਪਣੀਆਂ ਵਿਸ਼ੇਸ਼ਤਾਵਾਂ ਲਈ ਦੁਬਈ ਦੁਨੀਆ ਭਰ ਵਿੱਚ ਮਸ਼ਹੂਰ ਹੈ ਪਰ ਦੁਬਈ ਪੁਲਿਸ ਦੇ ਸਭ ਤੋਂ ਨਵੀਨਤਮ ਉਪਕਰਨ ਬਾਰੇ ਜਾਣ ਕੇ ਤੁਸੀਂ ਹੈਰਾਨ ਹੋ ਜਾਵੋਗੇ। ਹਾਲ ਹੀ ਵਿੱਚ ਦੁਬਈ ਪੁਲਿਸ ਨੇ ਇੱਕ ਗੈਜੇਟ ਦਾ ਟੈਸਟ ਕੀਤਾ ਜੋ ਡ੍ਰੋਨ ਅਤੇ ਮੋਟਰਸਾਈਕਲ ਦਾ ਸੁਮੇਲ ਹੈ। ਇਸ ਅਤਿ-ਆਧੁਨਿਕ ਉਡਣ ਵਾਲੇ ਮੋਟਰਸਾਈਕਲ ਦਾ ਨਾਂਅ ਹੈ ਸਕੌਰਪੀਅਨ ਅਤੇ ਇਸਨੂੰ ਬਣਾਇਆ ਹੈ ਰੂਸ ਦੀ ਕੰਪਨੀ ਹੋਵਰਸਰਫ ਨੇ।

ਇਹ ਉਡਣਾ ਮੋਟਰਸਾਈਕਲ ਇੰਨਾ ਕੁ ਤਾਕਤਵਰ ਹੈ ਕਿ ਇੱਕ ਪੁਲਿਸ ਅਫ਼ਸਰ ਨੂੰ ਆਰਾਮ ਨਾਲ ਉਡਾ ਕੇ ਲਿਜਾ ਸਕਦਾ ਹੈ ਅਤੇ ਉਹ ਵੀ ਲਗਭੱਗ 70 ਕਿਲੋਮੀਟਰ ਪ੍ਰਤੀ ਘੰਟਾ ਦੀ ਹੈਰਾਨ ਕਰ ਦੇਣ ਵਾਲੀ ਸਪੀਡ ਨਾਲ। ਇਹ ਗੈਜੇਟ ਪੁਲਿਸ ਅਫਸਰਾਂ ਨੂੰ ਮੁਸ਼ਕਿਲ ਭਰੇ ਹਾਲਾਤ ਅਤੇ ਭੀੜ-ਭੜੱਕੇ ਮੌਕੇ ਲੈ ਕੇ ਜਾਣ ਲਈ ਡਿਜ਼ਾਈਨ ਕੀਤਾ ਗਿਆ ਹੈ।

 

error: Content is protected !!