ਇੱਕ ਹੋਰ ਬਲਾਤਕਾਰੀ ਬਾਬਾ ਸਲਾਖਾਂ ਪਿੱਛੇ, ਆਸ਼ਰਮ ‘ਚੋਂ ਛੁਡਵਾਈਆਂ ਕੁੜੀਆਂ ..

ਨਵੀਂ ਦਿੱਲੀ: ਇੱਕ ਤੋਂ ਬਾਅਦ ਇੱਕ ਆਸਥਾ ਦੇ ਨਾਮ ‘ਤੇ ਹਵਸ ਦੇ ਪੁਜਾਰੀਆਂ ਦਾ ਪਰਦਾਫਾਸ਼ ਹੋ ਰਿਹਾ ਹੈ। ਹੁਣ ਦਿੱਲੀ ਦੇ ਪ੍ਰਸਿੱਧ ਧਰਮਗੁਰੁ ਵੀਰੇਂਦਰ ਦੇਵ ਦੀਕਸ਼ਿਤ ਖਿਲਾਫ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ ਰਾਜਸਥਾਨ ਤੋਂ ਗਾਇਬ ਇੱਕ ਬੰਧਕ ਲੜਕੀ ਨੂੰ ਵੀ ਆਸ਼ਰਮ ਤੋਂ ਛੁੜਵਾਇਆ ਹੈ।ਇੱਕ ਹੋਰ ਬਲਾਤਕਾਰੀ ਬਾਬਾ ਸਲਾਖਾਂ ਪਿੱਛੇ, ਆਸ਼ਰਮ 'ਚੋਂ ਛੁਡਵਾਈਆਂ ਕੁੜੀਆਂ

ਮਾਮਲਾ ਸ਼ਨੀਵਾਰ ਨੂੰ ਓਦੋਂ ਧਿਆਨ ਵਿੱਚ ਆਇਆ, ਜਦ ਸਥਾਨਕ ਲੋਕਾਂ ਨੇ ਕਿਹਾ ਕਿ ਆਸ਼ਰਮ ਅੰਦਰ ਕਈ ਲੜਕੀਆਂ ਨੂੰ ਬੰਧਕ ਬਣਾ ਕੇ ਤੇ ਉਨ੍ਹਾਂ ਨਾਲ ਜ਼ਿਆਦਤੀਆਂ ਕੀਤੀਆਂ ਜਾ ਰਹੀਆਂ ਹਨ। ਪੁਲਿਸ ਨੂੰ ਆਸ਼ਰਮ ਤੋਂ ਕਈ ਅਜਿਹੀਆਂ ਲੜਕੀਆਂ ਮਿਲੀਆਂ ਜਿਨ੍ਹਾਂ ਨੂੰ ਦੀਕਸ਼ਿਤ ਆਪਣੀ ਹਵਸ ਦਾ ਸ਼ਿਕਾਰ ਬਣਾਉਂਦਾ ਸੀ।

ਡੀਸੀਪੀ ਰਿਸ਼ੀਪਾਲ ਸਿੰਘ ਦਾ ਕਹਿਣਾ ਹੈ ਕਿ ਔਰਤ ਦੀ ਸ਼ਿਕਾਇਤ ‘ਤੇ ਵੀਰੇਂਦਰ ਦੇਵ ਦੀਕਸ਼ਿਤ ਖਿਲਾਫ ਰੇਪ ਦਾ ਕੇਸ ਦਰਜ ਕੀਤਾ ਗਿਆ ਹੈ। ਔਰਤ ਨੇ ਇਲਜ਼ਾਮ ਲਾਇਆ ਕਿ ਵਿਸ਼ਵ ਵਿਦਿਆਲੇ ਵਿੱਚ ਸਾਲ 2000 ਵਿੱਚ ਉਸ ਦਾ ਰੇਪ ਕੀਤਾ ਗਿਆ ਸੀ। ਉਸ ਦੌਰਾਨ ਉਹ ਕਰੀਬ 13 ਸਾਲ ਦੀ ਸੀ।

ਇਸ ਤਰ੍ਹਾਂ ਹੀ ਜੈਪੁਰ ਤੇ ਦਿੱਲੀ ਦੇ ਦੋ ਪਰਿਵਾਰਾਂ ਦਾ ਇਲਜ਼ਾਮ ਹੈ ਕਿ ਉਸ ਦੀ ਬੇਟੀ ਨੂੰ ਉੱਥੇ ਜ਼ਬਰਦਸਤੀ ਕੈਦ ਕੀਤਾ ਗਿਆ ਹੈ। ਉਹ ਆਪਣੀ ਬੇਟੀ ਨੂੰ ਇੱਥੋਂ ਲੈ ਕੇ ਜਾਣਾ ਚਾਹੁੰਦੇ ਹਨ। ਇਸ ਤੋਂ ਇਲਾਵਾ ਦੀਕਸ਼ਿਤ ‘ਤੇ ਝੁੰਝਣੁ ਦੀ ਲੜਕੀ ਨੂੰ ਬੰਦੀ ਬਣਾਉਣ ਦਾ ਇਲਜ਼ਾਮ ਲੱਗਾ ਹੈ। ਪੀੜੀਤ ਲੜਕੀ ਤਿੰਨ ਦਿਨ ਪਹਿਲਾਂ ਝੁੰਝਣੁ ਤੋਂ ਆਪਣੇ ਘਰੋਂ ਗਾਇਬ ਹੋ ਗਈ ਸੀ ਤੇ ਫੋਨ ਦੀ ਲੋਕੇਸ਼ਨ ਦੇ ਅਧਾਰ ‘ਤੇ ਉਹ ਦਿੱਲੀ ਆਸ਼ਰਮ ‘ਚੋਂ ਮਿਲੀ।

ਲੜਕੀ ਦੇ ਪਰਿਵਾਰ ਵਾਲਿਆਂ ਨੂੰ ਕੱਲ੍ਹ ਉਸ ਨਾਲ ਮਿਲਵਾਇਆ ਵੀ ਗਿਆ ਪਰ ਲੜਕੀ ਨੇ ਕਿਹਾ ਕਿ ਉਹ ਇੱਥੇ ਹੀ ਰਹਿਣਾ ਚਾਹੁੰਦੀ ਹੈ। ਹਾਲਾਂਕਿ ਪਰਿਵਾਰ ਵਾਲਿਆਂ ਦਾ ਇਲਜ਼ਾਮ ਹੈ ਕਿ ਲੜਕੀ ਨੂੰ ਡਰਾਇਆ ਗਿਆ ਹੈ। ਉਸ ਨੂੰ ਇਕੱਲੇ ਵੀ ਨਹੀਂ ਮਿਲਣ ਦਿੱਤਾ ਗਿਆ।

error: Content is protected !!