ਇਸ ਭਰਾ ਨੇ ਭੈਣ ਦੇ ਪਵਿੱਤਰ ਰਿਸ਼ਤੇ ਦੀ ਵੀ ਨਾ ਰੱਖੀ ਲਾਜ, ਦੇਖੋ ਕਰਤੂਤ ..

ਭਦੌੜ (ਰਾਕੇਸ਼) : ਕਸਬਾ ਭਦੌੜ ਵਿਖੇ ਬੀਤੀ ਰਾਤ ਇਕ ਕਲਯੁਗੀ 15 ਸਾਲਾ ਭਰਾਂ ਵੱਲੋਂ ਆਪਣੀ 10 ਸਾਲਾ ਚਚੇਰੀ ਭੈਣ ਨਾਲ ਬਲਾਤਕਾਰ ਕਰਨ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ।

ਕੇਸ ਦੀ ਤਫਤੀਸ਼ ਕਰ ਰਹੇ ਇੰਸਪੈਕਟਰ ਜਸਵਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਰਮਨਦੀਪ ਕੌਰ (ਕਾਲਪਨਿਕ ਨਾਮ) ਉਮਰ 10 ਸਾਲ ਪੁੱਤਰੀ ਸਤਿਨਾਮ ਸਿੰਘ ਵਾਸੀ ਭਦੌੜ ਆਪਣੇ ਘਰ ਵਿਚ ਇਕੱਲੀ ਸੀ,

ਇਸ ਦੌਰਾਨ ਤਾਏ ਦਾ ਲੜਕਾ ਗੁਰਜੀਤ ਸਿੰਘ ਉਰਫ ਗੀਤਾ ਉਮਰ 15 ਸਾਲ ਪੁੱਤਰ ਬੂਟਾ ਸਿੰਘ ਜੋ ਕਿ ਦਸਵੀਂ ਕਲਾਸ ਵਿਚ ਪੜ੍ਹਦਾ ਹੈ ਘਰ ਦੇ ਨਾਲ ਲੰਘਦੀ ਕੰਧ ਟੱਪ ਕੇ ਅੰਦਰ ਆ ਗਿਆ ਅਤੇ ਰਮਨਦੀਪ ਨਾਲ ਬਲਾਤਕਾਰ ਕੀਤਾ।

ਲੜਕੀ ਦੀ ਮਾਤਾ ਪਰਮਜੀਤ ਕੌਰ ਪਤਨੀ ਸਤਿਨਾਮ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਗੁਰਜੀਤ ਸਿੰਘ ਉਰਫ ਗੀਤਾ ਪੁੱਤਰ ਬੂਟਾ ਸਿੰਘ ਖਿਲਾਫ ਥਾਣਾ ਭਦੌੜ ਵਿਖੇ ਪਰਚਾ ਦਰਜ ਕੀਤਾ ਗਿਆ ਹੈ।

ਇੰਸਪੈਕਟਰ ਜਸਵਿੰਦਰ ਕੌਰ ਨੇ ਇਹ ਵੀ ਦੱਸਿਆਂ ਕਿ ਲੜਕੀ ਦਾ ਮੈਡੀਕਲ ਕਰਵਾ ਲਿਆ ਗਿਆ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

error: Content is protected !!