ਇਸ ਬਿਮਾਰੀ ਕਾਰਣ ਹੋਈ ਸਾਬਰ ਕੋਟੀ ਦੀ ਮੌਤ ! ਪੜ੍ਹੋ ਪੂਰੀ ਖ਼ਬਰ
ਜਲੰਧਰ— ਪਾਲੀਵੁੱਡ ਦੇ ਮਸ਼ਹੂਰ ਪੰਜਾਬੀ ਗਾਇਕ ਸਾਬਰ ਕੋਟੀ ਦਾ ਦੇਹਾਂਤ ਹੋਣ ਦੀ ਦੁਖ ਭਰੀ ਖਬਰ ਸਾਹਮਣੇ ਆਈ ਹੈ। ਸਾਬਰ ਕੋਟੀ ਲੰਬੇ ਸਮੇਂ ਤੋਂ ਬੀਮਾਰ ਸਨ। ਸਾਬਰ ਕੋਟੀ ਨੇ ਕਈ ਪੰਜਾਬੀ ਗੀਤਾਂ ਰਾਹੀ ਪਾਲੀਵੁੱਡ ‘ਚ ਆਪਣੀ ਵੱਖਰੀ ਪਛਾਣ ਬਣਾਈ ਸੀ। ਉਨ੍ਹਾਂ ਦੀ ਮੌਤ ਦੀ ਖਬਰ ਸੁਣਦੇ ਹੀ ਪਾਲੀਵੁੱਡ ਇੰਡਸਟਰੀ ‘ਚ ਸੋਗ ਦੀ ਲਹਿਰ ਛਾ ਗਈ ਹੈ। ਸਾਬਰ ਕੋਟੀ ਨੇ ਆਪਣੀ ਗਾਇਕੀ ਦੀ ਸਿੱਖਿਆ ਪੰਜਾਬੀ ਦੇ ਮਸ਼ਹੂਰ ਗਾਇਕ ਹੰਸਰਾਜ ਰਾਜ ਹੰਸ ਤੋਂ ਲਈ। ਇਸ ਦੇ ਨਾਲ ਹੀ ਉਨ੍ਹਾਂ ਨੇ ਜਸਵੰਤ ਸਿੰਘ ਭਵਰਾ ਤੋਂ ਵੀ ਸੰਗੀਤ ਸਿੱਖਿਆ।

ਪਾਲੀਵੁੱਡ ਦੇ ਮਸ਼ਹੂਰ ਗਾਇਕ ਸਾਬਰ ਕੋਟੀ ਨੇ ਪੰਜਾਬ ਹੀ ਨਹੀਂ ਸਗੋਂ ਦੇਸ਼ਾਂ-ਵਿਦੇਸ਼ਾਂ ਦੇ ਲੋਕਾਂ ਨੂੰ ਵੀ ਆਪਣੀ ਗਾਇਕੀ ਦਾ ਮੁਰੀਦ ਬਣਾਇਆ।\

ਵੇਖੋ ਇਹ ਵੀਡੀਓ
ਉਂਝ ਤਾਂ ਸਾਬਰ ਕੋਟੀ ਦੇ ਹਰ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਪਿਆਰ ਦਿੱਤਾ ਜਾਂਦਾ ਹੈ ਪਰ ਉਨ੍ਹਾਂ ਵੱਲੋਂ ਗਾਏ ਗਏ ਕੁਝ ਗੀਤ ਅੱਜ ਵੀ ਲੋਕਾਂ ਦੇ ਦਿਲਾਂ ‘ਚ ਰਾਜ ਕਰਦੇ ਹਨ,
ਜਿਵੇਂ ਕਿ, ‘ਤਾਰਾ ਅੰਬਰਾਂ ‘ਤੇ ਕੋਈ-ਕੋਈ ਏ’, ‘ਹੰਝੂ’, ‘ਓਹ ਮੌਸਮ ਵਾਂਗੂ ਬਦਲ ਗਏ’, ‘ਸੋਹਨੇ ਦਿਆ ਕੰਗਨਾ’ ਤੋਂ ਇਲਾਵਾ ਕਈ ਅਜਿਹੇ ਮਸ਼ਹੂਰ ਗੀਤ ਹਨ ਜੋ ਦਰਸ਼ਕਾਂ ਦੇ ਦਿਲਾਂ ‘ਤੇ ਡੂੰਘੀ ਛਾਪ ਛੱਡਦੇ ਹਨ। ਉਨ੍ਹਾਂ ਨੇ ਪੰਜਾਬੀ ਫਿਲਮਾਂ ਨੂੰ ਵੀ ਆਪਣੀ ਆਵਾਜ਼ ‘ਚ ਕਈ ਗੀਤ ਦਿੱਤੇ ਸਨ।

ਸੂਤਰਾਂ ਤੋਂ ਜਾਣਕਾਰੀ ਪ੍ਰਾਪਤ ਹੋਈ ਹੈ ਕੇ ਉਹ ਸ਼ੂਗਰ ਅਤੇ ਗੁਰਦੇ ਦੀ ਘਾਤਕ ਬੀਮਾਰੀ ਤੋਂ ਪੀੜਤ ਸਨ ਜਿਸ ਕਾਰਨ ਉਹਨਾਂ ਦੀ ਮੌਤ ਹੋਈ
ਉਨ੍ਹਾਂ ਦੀ ਕਮੀ ਨੂੰ ਕਦੇ ਵੀ ਪਾਲੀਵੁੱਡ ਇੰਡਸਟਰੀ ‘ਚ ਪੂਰਾ ਨਹੀਂ ਕੀਤਾ ਜਾ ਸਕਦਾ।
Sikh Website Dedicated Website For Sikh In World
