ਇਸ ਕਿਸਾਨ ਦੇ ਝੋਨੇ ਦੀ ਕੀਮਤ 500 ਰੁਪਏ ਪ੍ਰਤੀ ਕਿੱਲੋ .. ਜਾਣੋ ਕੀ ਹੈ ਖਾਸ ..

ਚੰਡੀਗੜ੍ਹ : ਜਿੱਥੇ ਅੱਜ ਖੇਤੀ ਸੰਕਟ ਨਾਲ ਪੰਜਾਬ ਦਾ ਕਿਸਾਨ ਖੁਦਕੁਸ਼ੀ ਕਰ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਕੁੱਝ ਕਿਸਾਨ ਅਜਿਹੇ ਵੀ ਹਨ ਜਿਹੜੇ ਨਿਰਾਸ਼ਾ ਵਿੱਚੋਂ ਵੀ ਆਸ਼ਾ ਹੀ ਰਾਹ ਲੱਭ ਰਹੇ ਹਨ। ਅਜਿਹੇ ਹੀ ਕਿਸਾਨ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਮਾਣਾ ਸਿੰਘ ਵਾਲਾ ਦੇ ਹਨ, ਜਿਸ ਵੱਲੋਂ ਉਗਾਏ ਝੋਨੇ ਦੀ ਧੂਮ ਨੇ ਪੂਰੇ ਪੰਜਾਬ ਨੂੰ ਹੈਰਾਨ ਕਰ ਦਿੱਤਾ ਹੈ। ਅਸਲ ਵਿੱਚ ਵਿੱਚ ਇਹ ਕੋਈ ਆਮ ਝੋਨਾ ਨਹੀਂ ਬਲਕਿ ਕਾਲਾ ਝੋਨਾ ਹੈ ਜਿਸ ਦੇ ਚੌਲ ਦੀ ਪਰਚੂਨ ਮਾਰਕੀਟ ਵਿੱਚ ਕੀਮਤ ਪੰਜ ਸੌ ਰੁਪਏ ਪ੍ਰਤੀ ਕਿਲੋ ਹੈ। ਇੰਨਾ ਹੀ ਨਹੀਂ ਮਾਹਰਾਂ ਦਾ ਮੰਨਣਾ ਹੈ ਕਿ ਇਹ ਚੌਲ ਖਾਣ ਨਾਲ ਕਈ ਰੋਗ ਵੀ ਠੀਕ ਹੁੰਦੇ ਹਨ।ਜਗਵਿੰਦਰ ਦੇ ਝੋਨੇ ਦੀ ਕੀਮਤ 500 ਰੁਪਏ ਪ੍ਰਤੀ ਕਿੱਲੋਮਾਣਾ ਸਿੰਘ ਵਾਲਾ ਦੇ ਤਿੰਨ ਕਿਸਾਨਾਂ ਜਗਵਿੰਦਰ ਸਿੰਘ ਸੰਧੂ, ਸੁਖਵਿੰਦਰ ਸਿੰਘ ਅਤੇ ਰਾਜਵੀਰ ਨੇ ਜ਼ੋਖ਼ਮ ਲੈ ਕੇ 35 ਏਕੜ ’ਚ ਕਾਲੇ ਝੋਨੇ ਦੀ ਕਾਸ਼ਤ ਕੀਤੀ ਹੈ। ਜਗਵਿੰਦਰ ਨੂੰ ਇਸ ਝੋਨੇ ਦੀ ਦੱਸ ਚੌਲਾਂ ਦੇ ਕਾਰੋਬਾਰੀ ਸੁਸ਼ੀਲ ਮਿੱਤਲ ਨੇ ਪਾਈ ਸੀ, ਜਿਸ ਨੇ ਪਹਿਲੀ ਵਾਰ ਇਹ ਝੋਨਾ ਥਾਈਲੈਂਡ ’ਚ ਦੇਖਿਆ ਸੀ।

ਪੰਜਾਬ ’ਚ ਪਹਿਲੀ ਵਾਰ ਇਸ ਚੌਲ ਦੀ ਕਾਸ਼ਤ ਕੀਤੀ ਗਈ ਹੈ ਤੇ ਇਸ ਦਾ ਝਾੜ 15 ਤੋਂ 20 ਕੁਇੰਟਲ ਪ੍ਰਤੀ ਏਕੜ ਨਿਕਲਣ ਦੀ ਸੰਭਾਵਨਾ ਹੈ। ਜਗਵਿੰਦਰ ਨੇ ਦੱਸਿਆ ਕਿ ਉਹ ਇਸ ਝੋਨੇ ਦਾ ਬੀਜ ਮਿਜ਼ੋਰਮ ਤੋਂ ਲਿਆਏ ਹਨ। ਉਸ ਨੇ ਦੱਸਿਆ ਕਿ ਇਸ ਝੋਨੇ ਦਾ ਕੱਦ 7 ਫੁੱਟ ਹੋ ਗਿਆ ਹੈ।ਖ਼ਾਸ ਗੱਲ ਇਹ ਹੈ ਕਿ ਇਸ ਝੋਨੇ ਵਿੱਚ ਖਾਦ ਪਾਉਣ ਦੀ ਲੋੜ ਨਹੀਂ ਪੈਂਦੀ। ਅਗਲੇ ਵੀਹ ਦਿਨਾਂ ਤਕ ਇਹ ਝੋਨਾ ਪੱਕ ਜਾਵੇਗਾ। ਇਸ ਨੂੰ ਖਰੀਦਣ ਲਈ ਸ਼ੈੱਲਰ ਮਾਲਕ, ਐਕਸਪੋਰਟਰ ਤੇ ਆੜ੍ਹਤੀਏ ਗੇੜੇ ਮਾਰਨ ਲੱਗੇ ਹਨ। ਕਈਆਂ ਨੇ ਮੂੰਹ ਮੰਗੇ ਭਾਅ ’ਤੇ ਇਸ ਦਾ ਬੀਜ ਖਰੀਦਣ ਦੀ ਪੇਸ਼ਕਸ਼ ਵੀ ਕੀਤੀ ਹੈ।

ਡਾਕਟਰਾਂ ਦਾ ਕਹਿਣਾ ਹੈ ਕਿ ਕਾਲੇ ਚੌਲਾਂ ਦੇ ਸੇਵਨ ਨਾਲ ਮੋਟਾਪਾ ਘਟਦਾ ਹੈ। ਇਸ ’ਚ ਮੌਜੂਦ ਐਂਥੋਸਾਇਨਿਨ ਨਾਂ ਦਾ ਐਂਟੀ ਔਕਸੀਡੈਂਟ ਕੈਂਸਰ ਵਰਗੀਆਂ ਬਿਮਾਰੀਆਂ ਦੇ ਟਾਕਰੇ ਲਈ ਵੀ ਫ਼ਾਇਦੇਮੰਦ ਹੈ। ਇਸ ਦੇ ਸੇਵਨ ਨਾਲ ਸਰੀਰ ਵਿਚੋਂ ਹਾਨੀਕਾਰਕ ਅਤੇ ਬੇਲੋੜੇ ਤੱਤ ਬਾਹਰ ਨਿਕਲਦੇ ਹਨ। ਇਹ ਚਮੜੀ, ਅੱਖਾਂ ਅਤੇ ਦਿਮਾਗ ਲਈ ਵੀ ਲਾਭਕਾਰੀ ਹੈ ਅਤੇ ਜਿਗਰ ਨੂੰ ਤੰਦਰੁਸਤ ਰੱਖਣ ’ਚ ਮਦਦ ਕਰਦਾ ਹੈ।

ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ. ਸਤਿੰਦਰ ਕੌਰ ਸੰਧੂ ਨੇ ਇਨ੍ਹਾਂ ਨੌਜਵਾਨ ਕਿਸਾਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਦੋਂ ਤਕ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇਸ ਝੋਨੇ ਦੀ ਕਾਸ਼ਤ ਨੂੰ ਮਨਜ਼ੂਰੀ ਨਹੀਂ ਦਿੱਤੀ ਜਾਂਦੀ ਉਦੋਂ ਤਕ ਉਹ ਕਿਸਾਨਾਂ ਨੂੰ ਇਸ ਦੀ ਖੇਤੀ ਲਈ ਪ੍ਰੇਰਿਤ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ’ਵਰਸਿਟੀ ਨੂੰ ਲਿਖ ਕੇ ਭੇਜਣਗੇ ਤਾਂ ਜੋ ਖੇਤੀ ਮਾਹਿਰਾਂ ਦੀ ਟੀਮ ਇਸ ਕਿਸਮ ’ਤੇ ਖੋਜ ਕਰ ਸਕੇ।

error: Content is protected !!