ਇਨ੍ਹਾਂ ਦੇਸ਼ਾਂ ”ਚ ਬਣਦੇ ਨੇ ਚੰਗੇ ਪੈਸੇ, ਮਿਲਦੀ ਹੈ ਮੋਟੀ ਤਨਖਾਹ..

ਹਰ ਕੋਈ ਚਾਹੁੰਦਾ ਹੈ ਕਿ ਉਸ ਦੀ ਤਨਖਾਹ ਚੰਗੀ ਹੋਵੇ, ਜਿਸ ਨਾਲ ਉਹ ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਪੂਰੀ ਕਰ ਸਕੇ। ਦੁਨੀਆ ‘ਚ ਜਿੰਨੇ ਵੀ ਲੋਕ ਨੌਕਰੀ ਕਰ ਰਹੇ ਹਨ, ਉਹ ਸਭ ਉਸ ਜਗ੍ਹਾ ਨੌਕਰੀ ਕਰਨਾ ਚਾਹੁੰਦੇ ਹਨ, ਜਿੱਥੇ ਉਨ੍ਹਾਂ ਨੂੰ ਵਧੀਆ ਪੈਕੇਜ ਮਿਲੇ। ਜੇਕਰ ਤੁਸੀਂ ਅਜਿਹਾ ਕੋਰਸ ਕਰ ਰਹੇ ਹੋ, ਜਿਸ ਨਾਲ ਬਾਹਰਲੇ ਮੁਲਕ ‘ਚ ਵੀ ਤੁਹਾਨੂੰ ਨੌਕਰੀ ਮਿਲ ਸਕੇ, ਤਾਂ ਆਓ ਜਾਣਦੇ ਹਾਂ ਦੁਨੀਆ ਦੇ ਉਨ੍ਹਾਂ ਦੇਸ਼ਾਂ ਬਾਰੇ ਜਿੱਥੇ ਕੰਮ ਕਰਨ ਵਾਲੇ ਲੋਕਾਂ ਨੂੰ ਮੋਟੀ ਤਨਖਾਹ ਮਿਲਦੀ ਹੈ।

ਅਮਰੀਕਾ— ਇਕ ਰਿਪੋਰਟ ਮੁਤਾਬਕ, ਦੁਨੀਆ ‘ਚ ਸਭ ਤੋਂ ਵਧ ਤਨਖਾਹ ਦੇਣ ਵਾਲੇ ਮੁਲਕਾਂ ‘ਚ ਅਮਰੀਕਾ ਸਭ ਤੋਂ ਉਪਰ ਹੈ। ਅਮਰੀਕਾ ‘ਚ 31.6 ਫੀਸਦੀ ਟੈਕਸ ਦੇਣ ਤੋਂ ਬਾਅਦ ਇਕ ਵਿਅਕਤੀ ਨੂੰ ਸਾਲ ‘ਚ ਔਸਤ ਘੱਟ ਤੋਂ ਘੱਟ 41,355 ਡਾਲਰ ਤਨਖਾਹ ਮਿਲ ਜਾਂਦੀ ਹੈ। ਹਾਲਾਂਕਿ ਅਮਰੀਕਾ ਮੌਜੂਦਾ ਸਮੇਂ ਆਪਣੇ ਵੀਜ਼ਾ ਅਤੇ ਪ੍ਰਵਾਸ ਨਿਯਮਾਂ ਨੂੰ ਸਖਤ ਕਰ ਰਿਹਾ ਹੈ ਪਰ ਯੋਗਤਾ ਦੇ ਆਧਾਰ ‘ਤੇ ਸਹੀ ਉਮੀਦਵਾਰਾਂ ਦੀ ਚੋਣ ਵੀ ਕਰੇਗਾ।ਲਕਜ਼ਮਬਰਗ— ਇਸ ਸੂਚੀ ‘ਚ ਦੂਜੇ ਨੰਬਰ ‘ਤੇ ਲਕਜ਼ਮਬਰਗ ਹੈ। ਇਸ ਨੂੰ ਯੂਰਪ ‘ਚ ਆਰਥਿਕ ਕੇਂਦਰ ਦੇ ਤੌਰ ‘ਤੇ ਜਾਣਿਆ ਜਾਂਦਾ ਹੈ। ਲਕਜ਼ਮਬਰਗ ‘ਚ ਇਕ ਵਿਅਕਤੀ ਨੂੰ ਸਾਲਾਨਾ 38,951 ਡਾਲਰ ਤਨਖਾਹ ਮਿਲਦੀ ਹੈ। ਇਹ ਤਨਖਾਹ ਵਿਅਕਤੀ ਨੂੰ ਉਦੋਂ ਮਿਲਦੀ ਹੈ ਜਦੋਂ ਉਸ ਦੀ ਮੂਲ ਤਨਖਾਹ ‘ਚੋਂ 37.7 ਫੀਸਦੀ ਟੈਕਸ ਕੱਟ ਲਿਆ ਜਾਂਦਾ ਹੈ।

ਨਾਰਵੇ— ਨਾਰਵੇ ਨੂੰ ਦੁਨੀਆ ਦੇ ਸਭ ਤੋਂ ਅਮੀਰ ਦੇਸ਼ਾਂ ‘ਚੋਂ ਇਕ ਮੰਨਿਆ ਜਾਂਦਾ ਹੈ। ਇਸ ਦਾ ਪ੍ਰਮੁੱਖ ਕਾਰਨ ਉਸ ਕੋਲ ਮੌਜੂਦ ਕੁਦਰਤੀ ਸਰੋਤ ਹਨ। ਨਾਰਵੇ ‘ਚ ਤੇਲ, ਹਾਈਡਰੋਕਾਰਬਨ, ਫਿਸ਼ਿੰਗ ਅਤੇ ਖਣਿਜ ਜ਼ਿਆਦਾ ਮਾਤਰਾ ‘ਚ ਪਾਏ ਜਾਂਦੇ ਹਨ। ਨਾਰਵੇ ‘ਚ ਲੋਕਾਂ ਨੂੰ ਜੋ ਤਨਖਾਹ ਮਿਲਦੀ ਹੈ, ਉਸ ਦਾ 37 ਫੀਸਦੀ ਟੈਕਸ ਕੱਟ ਲਿਆ ਜਾਂਦਾ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਸਾਲਾਨਾ ਔਸਤ 33,492 ਡਾਲਰ ਤਨਖਾਹ ਮਿਲਦੀ ਹੈ।

ਸਵਿਟਜ਼ਰਲੈਂਡ— ਸਵਿਟਜ਼ਰਲੈਂਡ ਨੂੰ ਦੁਨੀਆ ਦੇ ਸਭ ਤੋਂ ਵਧੀਆ ਦੇਸ਼ਾਂ ‘ਚੋਂ ਇਕ ਮੰਨਿਆ ਜਾਂਦਾ ਹੈ। ਇਹ ਸਰਕਾਰੀ ਪਾਰਦਰਸ਼ਤਾ, ਰਹਿਣ-ਸਹਿਣ ਦੀ ਗੁਣਵੱਤਾ ਅਤੇ ਮਨੁੱਖੀ ਵਿਕਾਸ ਲਈ ਜਾਣਿਆ ਜਾਂਦਾ ਹੈ। ਸਵਿਟਜ਼ਰਲੈਂਡ ‘ਚ ਨੌਕਰੀ ਕਰਨ ਵਾਲੇ ਇਕ ਵਿਅਕਤੀ ਨੂੰ ਘੱਟੋ-ਘੱਟ ਔਸਤ 33,491 ਡਾਲਰ ਤਨਖਾਹ ਸਾਲਾਨਾ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ ਉੱਥੇ ਹਫਤੇ ‘ਚ ਕੰਮ ਕਰਨ ਦਾ ਸਮਾਂ ਵੀ ਨਿਰਧਾਰਤ ਹੈ ਅਤੇ ਉੱਥੇ ਕੰਮ ਕਰਨ ਵਾਲਿਆਂ ਨੂੰ ਹਫਤੇ ‘ਚ ਵਧ ਤੋਂ ਵਧ 35 ਘੰਟੇ ਹੀ ਕੰਮ ਕਰਨਾ ਹੁੰਦਾ ਹੈ।ਉੱੇਥੇ ਹੀ ਜਰਮਨੀ ‘ਚ ਔਸਤ ਤਨਖਾਹ ਇਸ ਲਈ ਘੱਟ ਹੈ ਕਿਉਂਕਿ ਜਰਮਨੀ ਦੇ ਲੋਕ ਆਪਣੀ ਤਨਖਾਹ ‘ਤੇ 49.8 ਫੀਸਦੀ ਟੈਕਸ ਦਿੰਦੇ ਹਨ। ਪੂਰੇ ਯੂਰਪ ‘ਚ ਜਰਮਨੀ ਸਭ ਤੋਂ ਸ਼ਕਤੀਸ਼ਾਲੀ ਦੇਸ਼ਾਂ ‘ਚੋਂ ਇਕ ਹੈ। ਜਰਮਨੀ ‘ਚ ਔਸਤ ਤਨਖਾਹ ਸਾਲਾਨਾ 31,252 ਡਾਲਰ ਹੈ। ਇਸ ਦੇ ਇਲਾਵਾ ਆਸਟ੍ਰੀਆ ‘ਚ ਲੋਕਾਂ ਨੂੰ ਟੈਕਸ ਕੱਟਣ ਤੋਂ ਬਾਅਦ ਸਾਲਾਨਾ ਔਸਤ 31,173 ਡਾਲਰ ਤਨਖਾਹ ਮਿਲ ਜਾਂਦੀ ਹੈ। ਆਸਟ੍ਰੀਆ ‘ਚ ਵੀ ਇਨਕਮ ਟੈਕਸ ਅਤੇ ਸਕਿਓਰਿਟੀ ਯੋਗਦਾਨ ਲਈ 49.4 ਫੀਸਦੀ ਟੈਕਸ ਦੇਣਾ ਹੁੰਦਾ ਹੈ।

error: Content is protected !!