ਆਹ ਦੇਖੋ ਕੀ ਹੋਇਆ – ਖੇਤਾਂ ‘ਚ ਅਚਾਨਕ ਆਣ ਉਤਰਿਆ ਇੱਕ ਹੈਲੀਕਾਪਟਰ, ਲੋਕਾਂ ਨੂੰ ਪਈਆਂ ਭਾਜੜਾਂ (ਤਸਵੀਰਾਂ)
ਜਦੋਂ ਸੰਗਰੂਰ ਦੇ ਖੇਤਾਂ ‘ਚ ਅਚਾਨਕ ਆਣ ਉਤਰਿਆ ਇੱਕ ਹੈਲੀਕਾਪਟਰ, ਲੋਕਾਂ ਨੂੰ ਪਈਆਂ ਭਾਜੜਾਂ (ਤਸਵੀਰਾਂ)
ਸੰਗਰੂਰ ਦੇ ਪਿੰਡ ਝਲੂਰ ‘ਚ ਇੰਡੀਅਨ ਏਅਰ ਫੋਰਸ ਦਾ ਚੀਤਾ ਹੈਲੀਕਾਪਟਰ ਕਿਸੇ ਤਕਨੀਕੀ ਖਰਾਬੀ ਕਾਰਨ ਅਚਾਨਕ ਝਲੂਰ ਦੇ ਖੇਤਾਂ ‘ਚ ਉਤਾਰਨਾ ਪਿਆ, ਜਿਸਨੂੰ ਦੇਖਣ ਲਈ ਉਥੇ ਲੋਕਾਂ ਦੀ ਭੀੜ ਇਕੱਠੀ ਹੋ ਗਈ।

ਕਰੀਬ ਅੱਧੇ ਘੰਟੇ ਦੇ ਬਾਅਦ ਦੂਸਰਾ ਹੈਲੀਕਾਪਟਰ ਆਉਣ ਦੇ ਬਾਅਦ ਇੰਡੀਅਨ ਏਅਰਫੋਰਸ ਦੇ ਚੀਤਾ ਨੇ ਦੁਬਾਰਾ ਉਡਾਨ ਭਰੀ।

ਇਸ ਬਾਰੇ ਜਾਣਕਾਰੀ ਦਿੰਦਿਆਂ ਖੇਤਾਂ ‘ਚ ਕੰਮ ਕਰ ਰਹੇ ਸਤਗੁਰੂ ਸਿੰਘ ਨੇ ਦੱਸਿਆ ਕਿ ਅਸੀਂ ਖੇਤਾਂ ‘ਚ ਕੰਮ ਕਰ ਰਹੇ ਸੀ, ਜਦੋਂ ਅਚਾਨਕ ਇੱਕ ਹੈਲੀਕਾਪਟਰ ਖੇਤਾਂ ‘ਚ ਆ ਕੇ ਉਤਰਨ ਲੱਗਿਆ ਤਾਂ ਬਾਅਦ ‘ਚ ਪਤਾ ਲੱਗਿਆ ਕਿ ਇਹ ਹੈਲੀਕਾਪਟਰ ਏਅਰਫੋਰਸ ਦਾ ਹੈ, ਜੋ ਕਿਸੇ ਤਕਨੀਕੀ ਖਰਾਬੀ ਕਾਰਨ ਇੱਥੇ ਆ ਕੇ ਉਤਰਿਆ ਹੈ।
 Sikh Website Dedicated Website For Sikh In World
Sikh Website Dedicated Website For Sikh In World
				

