2 ਅਪ੍ਰੈਲ ਦੁਪਹਿਰ ਕਰੀਬ ਡੇਢ ਵਜੇ ਚਾਟੀਵਿੰਡ ਸਥਿਤ ਸ਼ਮਸ਼ਾਨਘਾਟ ‘ਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਲੋਕਾਂ ਨੇ ਦੇਖਿਆ ਕਿ ਬਲਦੀ ਹੋਈ ਚਿਤਾ ‘ਚ ਮ੍ਰਿਤਕ ਉਠ ਕੇ ਬੈਠ ਗਿਆ। ਇਹ ਦੇਖ ਕੇ ਸ਼ਮਸ਼ਾਨਘਾਟ ਵਿਚ ਮੌਜੂਦ ਲੋਕ ਖੌਫ ਨਾਲ ਭੱਜ ਗਏ। ..
ਕਿਸੇ ਤਰ੍ਹਾਂ ਲਾਸ਼ ‘ਤੇ ਲੱਕੜਾਂ ਰੱਖੀਆਂ ਗਈਆਂ, ਫਿਰ ਜਾ ਕੇ ਲਾਸ਼ ਪੂਰੀ ਤਰ੍ਹਾਂ ਸੜੀ। ਸ਼ਮਸ਼ਾਨਘਾਟ ਦੇ ਸੇਵਾਦਾਰ ਇਹ ਕਹਿ ਕੇ ਪੱਲਾ ਝਾੜ ਰਹੇ ਸਨ ਕਿ ਸਾੜਨ ਵਾਲੀ ਲਾਸ਼ ਦੇ ਪਿੱਠ ‘ਚ ‘ਕੁੱਬ’ ਸੀ, ਜਿਸ ਕਰ ਕੇ ਜਦੋਂ ਲਾਸ਼ ਪੈਰਾਂ ਵਾਲੇ ਪਾਸਿਓਂ ਸੜੀ ਤਾਂ ਲੱਕੜਾਂ ਘੱਟ ਹੋਣ ਨਾਲ ਉਪਰ ਵਾਲਾ ਹਿੱਸਾ ਆਕੜ ਕੇ ਬੈਠ ਗਿਆ, ਜਿਸ ਨੂੰ ਦੇਖ ਕੇ ਲੋਕਾਂ ਨੇ ਸਮਝ ਲਿਆ ਕਿ ਲਾਸ਼ ਸੜਦੀ ਚਿਤਾ ‘ਚ ਉਠ ਕੇ ਬੈਠ ਗਈ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਤਸਵੀਰ ‘ਬਲਦੀ ਲਾਸ਼ ਉਠ ਕੇ ਬੈਠਣ ਵਾਲੀ ਫੋਟੋ’ ਦਾ ਸੱਚ ਜਾਣਨ ਲਈ ਚਾਟੀਵਿੰਡ ਸਥਿਤ ਸ਼ਮਸ਼ਾਨਘਾਟ ਪਹੁੰਚੀ ਤਾਂ ਪਤਾ ਲੱਗਾ ਕਿ 2 ਅਪ੍ਰੈਲ ਨੂੰ ਇਕ ਲਾਵਾਰਸ ਸਮੇਤ 8 ਚਿਤਾ ਸਾੜੀਆਂ ਸਨ,
ਜਿਨ੍ਹਾਂ ‘ਚ ਜਸਵਿੰਦਰ ਸਿੰਘ, ਅਮਰਜੀਤ ਸਿੰਘ, ਸਰਬਜੀਤ ਸਿੰਘ, ਅਜੀਤ ਸਿੰਘ, ਮਨਜੀਤ ਕੌਰ, ਗੁਰਦੀਪ ਸਿੰਘ ਤੇ ਇਕ ਨਾਬਾਲਗ ਕੁੜੀ ਨੀਲੂ ਦੀ ਚਿਤਾ ਸੜੀ ਸੀ। ਸ਼ਮਸ਼ਾਨਘਾਟ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਜੋ ਰਜਿਸਟਰ ਵਿਚ ਲਾਸ਼ਾਂ ਦੀ ਜਾਣਕਾਰੀ ਸੀ, ਉਨ੍ਹਾਂ ਨੂੰ ਨਗਰ ਨਿਗਮ ਵਿਖੇ ਸਵੇਰੇ ਹੀ ਭੇਜ ਦਿੱਤਾ ਗਿਆ, ਅਜਿਹੇ ਵਿਚ ਇਹ ਚਿਤਾ ਕਿਸ ਦੀ ਸੀ, ਇਹ ਪਤਾ ਲਾਉਣਾ ਉਦੋਂ ਸੰਭਵ ਹੋਵੇਗਾ ਜਦੋਂ ਰਜਿਸਟਰ ਵਾਪਸ ਆਵੇਗਾ।
‘ਕੁੱਬ ਵੀ ਹੋਵੇ ਤਾਂ ਲਾਸ਼ ਉਠ ਕੇ ਬੈਠ ਨਹੀਂ ਸਕਦੀ’ …
ਗੁਰੂ ਨਾਨਕ ਦੇਵ ਹਸਪਤਾਲ ਦੇ ਆਰਥੋ ਵਿਭਾਗ ਦੇ ਸਾਬਕਾ ਮੁਖੀ ਡਾ. ਐੱਚ. ਐੱਸ. ਸੋਹਲ ਕਹਿੰਦੇ ਹਨ ਕਿ ਜੇਕਰ ਕੁੱਬ ਵੀ ਰਿਹਾ ਹੋਵੇਗਾ ਤਾਂ ਵੀ ਲਾਸ਼ ਦਾ ਇਸ ਤਰ੍ਹਾਂ ਬੈਠਣਾ ਸੰਭਵ ਨਹੀਂ ਹੈ, ਹੋ ਸਕਦਾ ਹੈ ਕਿ ਗਰਮਾਹਟ ਕਾਰਨ ਸਰੀਰ ਵਿਚ ਅਜਿਹੀ ਹਰਕਤ ਹੋਈ ਹੋਵੇ, ਫਿਲਹਾਲ ਫੋਰੈਂਸਿਕ ਜਾਂਚ ਵਿਚ ਹੀ ਖੁਲਾਸਾ ਹੋ ਸਕਦਾ ਹੈ। ਮੈਂ ਜ਼ਿੰਦਗੀ ਵਿਚ ਅਜਿਹੀ ਘਟਨਾ ਪਹਿਲੀ ਵਾਰ ਸੁਣੀ ਹੈ।
ਮੈਂ ਦੇਖਿਆ ਹੈ ਬਲਦੀ ਚਿਤਾ ‘ਚ ਉਠ ਕੇ ਬੈਠੀ ਲਾਸ਼ ਨੂੰ ..
ਰਾਮ ਕਿਸ਼ੋਰ ਪਿਛਲੇ ਕਈ ਸਾਲਾਂ ਤੋਂ ਸ਼ਮਸ਼ਾਨਘਾਟ ਵਿਚ ਬਤੌਰ ਸੇਵਾਦਾਰ ਕੰਮ ਕਰਦਾ ਹੈ, Media ਨਾਲ ਗੱਲਬਾਤ ਵਿਚ ਉਸ ਨੇ ਕਿਹਾ ਕਿ ਮੈਂ ਬਲਦੀ ਚਿਤਾ ਵਿਚ ਲਾਸ਼ ਨੂੰ ਉਠ ਕੇ ਬੈਠੇ ਦੇਖਿਆ ਹੈ। ਜੋ ਲੋਕ ਮੌਜੂਦ ਸਨ ਉਹ ਭੱਜ ਗਏ। ਮੈਂ ਵੀ ਪਹਿਲਾਂ ਡਰ ਗਿਆ ਪਰ ਬਾਅਦ ਵਿਚ ਲੱਕੜਾਂ ਪਾਈਆਂ ਤੇ ਚਿਤਾ ਕਰੀਬ ਅੱਧੇ ਘੰਟੇ ਬਾਅਦ ਪੂਰੀ ਤਰ੍ਹਾਂ ਸੜ ਗਈ।