ਆਉ ਜਾਣਦੇ ਹਾਂ ਜੀ ਗੁਰੂ ਜੀ ਮੱਕਾ ਕਿਉਂ ਗਏ –ਸ਼ੇਅਰ ਜਰੂਰ ਕਰੋ

ਸਾਖੀ ਜਰੂਰ ਪੜੋ ਜੀ ਗੁਰੂ ਨਾਨਕ ਜੀ ਮੱਕੇ ਕਿਉਂ ਗਏ? ਤੇ waheguru ਲਿਖ ਕੇ share ਜਰੂਰ ਕਰੋ। ਹਾਜ਼ੀਆਂ ਨੂੰ ਸਮਝਾਉਣ ਲਈ ਮੱਕੇ ਜਾਣਾ ਜਰੂਰੀ ਸੀ, ਸੋ ਗੁਰੂ ਜੀ ਅਤੇ ਮਰਦਾਨੇ ਨੇ ਹਾਜ਼ੀਆਂ ਵਾਲੇ ਕੱਪੜੇ ਲਏ ਅਤੇ ਕਾਫ਼ਲੇ ਵਿੱਚ ਸ਼ਾਮਲ ਹੋ ਗਏ।ਮੁਲਤਾਨ, ਬਹਾਵਲਪੁਰ, ਅਤੇ ਮੇਕਰਾਨ ਤੋਂ ਸਮੁੰਦਰੀ ਬੇੜੇ ਦੇ ਰਾਹੀਂ ਮੱਕੇ ਪਹੁੰਚੇ ਜਿਥੇ ਮੁਸਲਮਾਨਾਂ ਦਾ ਧਰਮ ਅਸਥਾਨ ‘ਕਾਅਬਾ’ ਹੈ।ਇਸ ਵਿਚ ਸੰਗ ਅਸਵਦ (ਕਾਲਾ ਪੱਥਰ) ਜੜਿਆ ਹੋਇਆ ਹੈ, ਜਿਸ ਨੂੰ ਹਾਜ਼ੀ ਲੋਕ ਚੁੰਮਦੇ ਹਨ।ਸ਼ੈਤਾਨ ਨੂੰ ਸੱਤ ਪੱਥਰ ਮਾਰਦੇ ਹਨ ਅਤੇ ‘ਜ਼ਮਜ਼ਮ’ ਖੁਹ ਦਾ ਪਾਣੀ ਪੀਂਦੇ ਹਨ। ਫਿਰ ਮੁਸਲਮਾਨ ਮਦੀਨੇ (ਹਜ਼ਰਤ ਮੁਹੰਮਦ ਦੀ ਵਫ਼ਾਤ ਵਾਲੀ ਥਾਂ) ਜਾਂਦੇ ਹਨ। ਇਸ ਤੋਂ ਬਾਅਦ ‘ਕਿਬਲਾ’, ਆਉਂਦਾ ਹੈ, ਜਿਥੇ ਮੁਹੰਮਦ ਸਾਹਿਬ ਨੇ ਦੇਵਤਿਆਂ ਦੀਆਂ ਮੂਰਤੀਆਂ ਤੋੜ ਕੇ ਪਹਿਲੀ ਨਿਮਾਜ਼ ਪੜ੍ਹੀ ਸੀ।ਸਾਰੇ ਮੁਸਲਮਾਨ ਕਿਬਲੇ ਵਲ ਮੂੰਹ ਕਰਕੇ ਨਿਮਾਜ਼ ਪੜ੍ਹਦੇ ਹਨ।ਕਾਬੇ (ਮੁਹੰਮਦ ਸਾਹਿਬ ਦਾ ਜਨਮ ਅਸਤਾਨ) ਨੂੰ ਮੁਸਲਮਾਨ ਸ਼ਰਧਾ ਵਸ ਖ਼ੁਦਾ ਦਾ ਘਰ ਮੰਨਦੇ ਹਨ ਅਤੇ ਇਸ ਵੱਲ ਪੈਰ ਨਹੀਂ ਕਰਦੇ। ਇਥੇ ਮੁਸਲਮਾਨ ਤੋਂ ਬਿਨਾਂ ਕਿਸੇ ਹੋਰ ਨੂੰ ਜਾਣ ਦੀ ਇਜਾਜ਼ਤ ਨਹੀਂ ਹੈ। ਇੱਥੇ ਸ਼ੇਰ ਦਿਲ ਗੁਰੂ ਨਾਨਕ ਜੀ ਨੇ ਕੌਤਕ ਰੱਚ ਦਿੱਤਾ ਕਿ ਮਿਥੇ ਹੋਏ ਖ਼ੁਦਾ ਦੇ ਘਰ ਵੱਲ ਪੈਰ ਕਰਕੇ ਲੇਟ ਗਏ।

ਹਾਜ਼ੀ ‘ਜੀਊਣ’ ਨੇ ਦੇਖਿਆਂ ਅਤੇ ਗੁਸੇ ਵਿਚ ਆਕੇ ਗੁਰੂ ਸਾਹਿਬ ਨੂੰ ਲੱਤ ਮਾਰੀ ਅਤੇ ਆਖਿਆ ਇਹ ਕਿਹੜਾ ਕਫ਼ਰ ਹੈ ਜੋ ਖ਼ੁਦਾ ਦੇ ਘਰ ਵਲ ਪੈ ਰਪਸਾਰ ਕੇ ਪਿਆ ਹੈ।ਰੌਲਾ ਮੱਚ ਗਿਆ ਤੇ ਹਾਜ਼ੀ ਇਕੱਠੇ ਹੋ ਗਏ। ਗੁਰੂ ਸਾਹਿਬ ਨੇ ਧੀਰਜ ਨਾਲ ਆਖਿਆ ਕਿ ਭਾਈ! ਤੂੰ ਮੇਰੇ ਪੈਰ ਉਸ ਪਾਸੇ ਕਰ ਦੇ ਜਿਧਰ ਖ਼ੁਦਾ ਦਾ ਘਰ ਨਹੀਂ ਹੈ। ਹਾਜ਼ੀ ਨੇ ਲੱਤੋਂ ਫੜ ਘਸੀਟਿਆ ਤੇ ਸਹੀ ਪਰ ਫਿਰ ਬੌਂਦਲ ਗਿਆ ਕਿ ਖ਼ੁਦਾ ਦਾ ਘਰ ਕਿਸ ਪਾਸੇ ਨਹੀਂ ਹੈ? ਸਾਰੇ ਹਾਜੀ ਭੀ ਹੈਰਾਨ ਹੋ ਗਏ। ਪਲਾਂ ਵਿਚ ਇਹ ਖਬਰ ਸਾਰੇ ਮੱਕੇ ਵਿਚ ਫੈਲ ਗਈ ਅਤੇ ਸਾਰਿਆਂ ਦੀ ਜਾਗ ਖੁੱਲ੍ਹ ਗਈ ਕਿ ਖ਼ੁਦਾ ਦਾ ਘਰ ਤਾਂ ਹਰ ਪਾਸੇ ਹੈ। ਸੱਚੀ ਗੱਲ ਸੁਣ ਕੇ ਕਿਸੇ ਦੀ ਕੀ ਹਿੰਮਤ ਸੀ ਕਿ ਗੁਰੂ ਸਾਹਿਬ ਵੱਲ ਕੈਰੀ ਅੱਖ ਨਾਲ ਵੇਖਦਾ। ਪੋਸਟ ਚੰਗੀ ਲੱਗੇ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ ਜੀ

error: Content is protected !!