ਅੱਜ ਰਾਤੀ ਦੇਖੋ ਆਹ ਕੀ ਹੋਇਆ ਪੰਜਾਬ ਦੇ ਇਸ ਪਿੰਡ ਚ ( ਦੇਖੋ ਬਿਲਕੁਲ ਅੱਧੀ ਰਾਤ ਦੀਆਂ ਤਸਵੀਰਾਂ )

ਅੱਜ ਰਾਤੀ ਦੇਖੋ ਆਹ ਕੀ ਹੋਇਆ ਪੰਜਾਬ ਦੇ ਇਸ ਪਿੰਡ ਚ ( ਦੇਖੋ ਬਿਲਕੁਲ ਅੱਧੀ ਰਾਤ ਦੀਆਂ ਤਸਵੀਰਾਂ )

ਸੋਮਵਾਰ ਦੇਰ ਸ਼ਾਮ ਟਾਂਡਾ ਹੁਸ਼ਿਆਰਪੁਰ ਮਾਰਗ ਤੇ ਪਿੰਡ ਕਲੋਆ ਅੱਡੇ ਨਜ਼ਦੀਕ ਕਿਸੇ ਨਿੱਜੀ ਕੰਪਨੀ ਵੱਲੋਂ ਕਿਸਾਨਾਂ ਦੇ ਖੇਤਾਂ ਵਿੱਚੋਂ ਗੰਨੇ ਦੀ ਇਕੱਠੀ ਕੀਤੀ ਖੋਰੀ ਦੇ ਡੰਪ ਨੂੰ ਅਚਾਨਕ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਅੱਗ ਦੀਆਂ ਵੱਡੀਆਂ-ਵੱਡੀਆਂ ਲਪਟਾਂ ਦੇਖ ਸੈਂਕੜੇ ਲੋਕ ਇਕੱਠੇ ਹੋ ਗਏ।


ਅੱਗ ਲੱਗਣ ਦੀ ਇਸ ਘਟਨਾ ਕਾਰਨ ਸਟੋਰ ਕੀਤੀਆਂ ਖੋਰੀ ਦੀਆਂ ਹਜ਼ਾਰਾਂ ਗੱਠਾ ਸੜ ਕੇ ਸੁਆਹ ਹੋ ਗਈਆਂ। ਸ਼ਾਮ ਨੂੰ ਲੱਗੀ ਅੱਗ ਤੇ ਦੇਰ ਰਾਤ 11 ਵਜੇ ਤੋਂ ਬਾਅਦ ਵੀ ਹੁਸ਼ਿਆਰਪੁਰ ਅਤੇ ਉੱਚੀ ਬੱਸੀ ਤੋਂ ਆਇਆ ਫਾਇਰ ਬ੍ਰਿਗੇਡ ਦਾ ਸਟਾਫ ਕਾਬੁ ਪਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਘਟਨਾ ਕਰਕੇ ਲਗਭਗ 2 ਏਕੜ ਤੋਂ ਜ਼ਿਆਦਾ ਜ਼ਮੀਨ ਤੇ ਵੱਡੇ ਢੇਰਾਂ ਦੇ ਰੂਪ ਵਿੱਚ ਸਟੋਰ ਕੀਤੀ  ਖੋਰੀ ਰਾਖ ਹੋ ਗਈ।


error: Content is protected !!