ਅਜ਼ਾਦੀ ਘੁਲਾਟੀਏ ਦੇ ਪੋਤੇ ਨੇ ਕਰਜ਼ ਮੁਆਫੀ ਸਕੀਮ ਵਿੱਚ ਨਾਮ ਨਾਂ ਆਉਣ ਕਾਰਨ ਕੀਤੀ ਖੁਦਕੁਸ਼ੀ

ਪੰਜਾਬ  ਵਿੱਚ  ਕਿਸਾਨ ਅਤੇ ਕਿਸਾਨੀ ਦੋਨਾਂ ਦੀ ਹੀ ਪਰੇਸ਼ਾਨੀ ਰੁਕਣ ਦਾ ਨਾਮ ਨਹੀ ਲੈ ਰਹੀ ਹੈ। ਸਰਕਾਰ ਬੇਸ਼ੱਕ ਕਰਜ਼ ਮੁਆਫੀ ਦੀ ਕਿਸ਼ਤ ਵੀ ਜਾਰੀ ਕਰ ਚੁੱਕੀ ਹੈ। ਪਰ ਇਸ ਦੇ ਬਾਵਜੂਦ ਵੀ ਆਏ ਹੀ ਦਿਨ ਕਿਸਾਨਾਂ ਦੀਆਂ ਖੁਦਕੁਸ਼ੀਆਂ ਰੁਕਣ ਦਾ ਨਾਮ ਨਹੀ ਲੈ ਰਹੀਆਂ । ਤਾਜਾ ਘਟਨਾ ਸਾਹਮਣੇ ਆਈ ਹੈ ਫਰੀਦਕੋਟ ਦੇ ਪਿੰਡ ਚਹਿਲ ਦੀ ਜਿੱਥੋਂ ਦੇ ਕਿਸਾਨ ਨੇ ਪਿੰਡ ਵਾਸੀਆਂ ਅਨੁਸਾਰ ਕੈਪਟਨ ਦੀ ਕਰਜ਼ ਮੁਆਫੀ ਸਕੀਮ ਵਿੱਚ ਨਾਮ ਨਾਂ ਆਉਣ ਕਰਕੇ ਮੌਤ ਦਾ ਰਸਤਾ ਚੁਣ ਲਿਆ ਹੈ। ਉਹ ਅਜ਼ਾਦੀ ਘੁਲਾਟੀਏ ਊਧਮ ਸਿੰਘ ਦੇ ਪੌਤੇ ਸੀ।
Udham Singh's grandson

ਚਹਿਲ ਵਾਸੀ ਗੁਰਦੇਵ ਸਿੰਘ ਆਪਣੇ ਪਰਵਾਰ ਨੂੰ ਰੋਂਦਾ ਕਾਰਲਾਉਂਦਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ। ਕਿਸਾਨ ਦੇ ਰਿਸ਼ਤੇਦਾਰ ਮੁਤਾਬਕ ਗੁਰਦੇਵ ਸਿਰ ਕਰੀਬ 20 ਲੱਖ ਰੁਪਏ ਦਾ ਕਰਜ ਸੀ। ਗੁਰਦੇਵ ਸਿੰਘ ਨੇ ਆਪਣੇ ਹੀ ਖੇਤ ਵਿੱਚ ਜਾ ਕੇ ਗਲੇ ਵਿੱਚ ਰਸੀ ਪਾ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਪਿੰਡ ਚਹਿਲ ਦੇ ਸਰਪੰਚ ਬਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਇਹ ਕਿਸਾਨ ਬੇਹੱਦ ਵਧੀਆ ਇਨਸਾਨ ਸੀ ਅਤੇ ਕਰੀਬ 20/22 ਏਕੜ ਜ਼ਮੀਨ ਇਸਦੇ ਕੋਲ ਸੀ। ਕਾਫ਼ੀ ਦਿਨਾਂ ਤੋਂ ਇਹ ਪ੍ਰੇਸ਼ਾਨੀ ਦੇ ਆਲਮ ‘ਚ ਚੱਲ ਰਿਹਾ ਸੀ। ਜਿਸ ਕਾਰਨ ਉਸਨੇ ਖੁਦਕੁਸ਼ੀ ਕੀਤੀ।

Udham Singh's grandson

ਇਸ ਦੌਰਾਨ ਮ੍ਰਿਤਕ ਕਿਸਾਨ ਗੁਰਦੇਵ ਦੇ ਰਿਸ਼ਤੇਦਾਰ ਜੋਰਾ ਸਿੰਘ ਨੇ ਕਿਹਾ ਕਿ ਗੁਰਦੇਵ ਸਿੰਘ ਆਪਣਾ ਨਾਮ ਸਰਕਾਰ ਦੀ ਕਰਜ ਮੁਆਫੀ ਸਕੀਮ ਵਿੱਚ ਨਾ ਆਉਣ ਤੋਂ ਪ੍ਰੇਸ਼ਾਨ ਸੀ। ਉਸਦੇ ਸਿਰ ਕਰੀਬ 20 ਲੱਖ ਰੁਪਏ ਦਾ ਕਰਜ ਸੀ। ਇਸਦੇ ਨਾਲ ਹੀ ਉਨ੍ਹਾਂ ਦੀ ਸਰਕਾਰ ਤੋਂ ਮੰਗ ਹੈ ਕਿ ਉਹ ਕਿਸਾਨਾਂ ਦਾ ਕਰਜ ਸਿਰੇ ਤੋਂ ਸਹੀ ਤਰੀਕੇ ਨਾਲ ਮਾਫ ਕਰਨ ਤਾਂ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਰੁਕ ਸਕਣ।

Udham Singh's grandson

ਇਸ ਪੂਰੇ ਮਾਮਲੇ ਉੱਤੇ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਦੇ ਐਸ ਐੱਚ ਓ ਮੁਖਤਿਆਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਚਹਿਲ ਦੇ ਕਿਸਾਨ ਨੇ ਖੁਦਕੁਸ਼ੀ ਕੀਤੀ ਹੈ। ਉਹ ਮੌਕੇ ਉੱਤੇ ਆਏ ਹਨ ਅਤੇ ਵਾਰਸਾਂ ਨਾਲ ਗੱਲ ਕੀਤੀ ਜਾ ਰਹੀ ਹੈ। ਉਨ੍ਹਾਂ ਦੇ ਬਿਆਨਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਹੁਣ ਜਾਂਚ ਜਾਰੀ ਹੈ।

Udham Singh's grandson

ਸੂਬਾ ਸਰਕਾਰ ਵੱਲੋਂ ਕਿਸਾਨਾਂ ਦੀ ਕਰਜ਼ ਮਾਫੀ ਲਈ ਪਿੰਡਾਂ ਵਿਚ ਲਗਾਈ ਲਿਸਟਾਂ ਮਜ਼ਾਕ ਬਣ ਕੇ ਰਹਿ ਗਈਆਂ ਹਨ। ਇਨਾਂ ਲਿਸਟਾਂ ਵਿਚ ਲੱਖਾਂ ਰੁਪਏ ਦੇ ਕਰਜਾਈ ਕਿਸਾਨਾਂ ਨੂੰ ਮਹਿਜ ਕੁਝ ਰੁਪਏ ਦੇ ਚੈੱਕ ਦੇ ਕੇ ਮਜ਼ਾਕ ਬਣਾਇਆ ਜਾ ਰਿਹਾ ਹੈ। ਅਜਿਹਾ ਹੀ ਇਕ ਤਾਜ਼ਾ ਮਾਮਲਾ ਸੰਗਰੂਰ ਨੇੜਲੇ ਪਿੰਡ ਗੱਗੜਪੁਰ ਵਿਖੇ ਉਸ ਸਮੇਂ ਦੇਖਣ ਨੂੰ ਮਿਲਿਆ, ਜਦੋਂ ਪਿੰਡ ਵਿਚ ਲੱਗੀ ਕਰਜਾ ਮਾਫੀ ਦੀ ਸੂਚੀ ਵਿਚ 24 ਨੰਬਰ ‘ਤੇ ਵਿਧਵਾ ਜਸਵੰਤ ਕੌਰ ਦਾ ਮਹਿਜ 291 ਰੁਪਏ ਦਾ ਹੀ ਕਰਜ ਮਾਫ ਕੀਤਾ ਗਿਆ ਹੈ। ਸਿਤਮ ਦੀ ਗੱਲ ਤਾਂ ਇਹ ਹੈ ਕਿ ਵਿਧਵਾ ਜਸਵੰਤ ਕੌਰ ਦਾ ਪਹਿਲਾਂ ਪਤੀ ਅਤੇ ਬਾਅਦ ਵਿਚ ਪੁੱਤਰ ਵੀ ਹਾਰਟ ਅਟੈਕ ਨਾਲ ਦੁਨੀਆਂ ਨੂੰ ਅਲਵਿਦਾ ਆਖ ਚੁੱਕੇ ਹਨ। ਹੁਣ ਉਹ ਆਪਣੇ ਪਿੰਡ ਨੂੰਹ ਅਤੇ ਪੋਤੇ ਪੋਤੀਆਂ ਨਾਲ ਰਹਿ ਰਹੀ ਹੈ।

Udham Singh's grandson

ਜਸਵੰਤ ਕੌਰ ਉਤੇ ਸਹਿਕਾਰੀ ਸਭਾ ਦਾ ਕਰੀਬ 36000 ਰੁਪਏ ਦਾ ਤੋਂ ਇਲਾਵਾ ਹੋਰ ਵੀ ਬੈਂਕ ਦਾ ਕਰਜ ਹੈ। ਉਸਦਾ ਕਹਿਣਾ ਹੈ ਕਿ ਕਰਜਾ ਲਿਸਟਾਂ ਵਿਚ ਅਜਿਹਾ ਮਜਾਕ ਉਡਾ ਕੇ ਕੈਪਟਨ ਕੀ ਸਾਬਿਤ ਕਰਨਾ ਚਾਹੁੰਦੇ ਹਨ। ਇਨ੍ਹਾਂ ਲਿਸਟਾਂ ਵਿਚ ਪੱਖਪਾਤ ਦਾ ਦੋਸ਼ ਲਾਉਂਦਿਆਂ ਕਿਹਾ ਕਿ ਲਿਸਟਾਂ ਘਰਾਂ ਵਿਚ ਬੈਠ ਕੇ ਬਣਾ ਲਈਆਂ ਗਈਆਂ ਹਨ, ਜਦਕਿ ਛੋਟੇ ਅਤੇ ਅਸਲ ਹੱਕਦਾਰ ਕਿਸਾਨਾਂ ਦੇ ਨਾਮ ਨਹੀਂ ਪਾਏ ਗਏ ਹਨ।

Udham Singh's grandson

ਜਦੋਂ ਇਸ ਸਬੰਧੀ ਸਹਿਕਾਰੀ ਸਭਾ ਦੇ ਪ੍ਰਧਾਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ 700 ਕਮੇਟੀ ਮੈਂਬਰਾਂ ਵਿਚੋਂ ਸਿਰਫ 100 ਦੇ ਕਰੀਬ ਕਿਸਾਨਾਂ ਦੀ ਕਰਜਮਾਫੀ ਲਿਸਟ ਆਈ ਹੈ। ਬਾਕੀ ਉਚ ਅਧਿਕਾਰੀਆਂ ਨੇ ਕੀ ਕਿਤਾ ਇਸ ਬਾਰੇ ਉਹ ਨਹੀਂ ਜਾਣਦੇ।

Udham Singh's grandson

error: Content is protected !!