ਅਸੀਂ ਤਾਂ ਵਿੱਕੀ ਗੌਂਡਰ ਠੋਕਤਾ, ਦੁਖੀ ਹੋ ਕੇ ਡੀ. ਸੀ. ਸਾਹਿਬ ਨੂੰ ਨਾ ਠੋਕਣਾ ਪੈ ਜਾਵੇ
ਪਟਿਆਲਾ : ਅਸੀਂ ਤਾਂ ਵਿੱਕੀ ਗੌਂਡਰ ਠੋਕਤਾ, ਆਪਣੀ ਆਈ ‘ਤੇ ਆ ਗਏ ਤਾਂ ਦੁੱਖੀ ਹੋ ਕੇ ਡੀ. ਸੀ. ਸਾਹਿਬ ਅਤੇ ਐੱਸ. ਐੱਸ. ਪੀ. ਨੂੰ ਨਾ ਠੋਕਣਾ ਪੈ ਜਾਵੇ, ਮੈਨੂੰ ਦੁਖੀ ਹੋ ਕੇ ਕਿਤੇ ਇਹ ਕੰਮ ਨਾ ਕਰਨਾ ਪੈ ਜਾਵੇ। ਇਹ ਗੱਲ ਸ਼ੁੱਕਰਵਾਰ ਨੂੰ ਡੀ. ਸੀ. ਦਫਤਰ ਦੇ ਬਾਹਰ ਪੁਲਸ ਮੁਲਾਜ਼ਮ ਅਮਰੀਕ ਸਿੰਘ ਨੇ ਸ਼ਰੇਅਮ ਕਹੀ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਉਕਤ ਵੀਡੀਓ ਵਿਚ ਮੁਲਾਜ਼ਮ ਨੇ ਕਿਹਾ ਕਿ ਇਕ ਪੁਲਸ ਮੁਲਾਜ਼ਮ ਹੋਣ ਦੇ ਬਾਵਜੂਦ ਉਸ ਨਾਲ ਧੱਕਾ ਹੋ ਰਿਹਾ ਹੈ। ਪੁਲਸ ਮੁਲਾਜ਼ਮ ਦਾ ਕਹਿਣਾ ਸੀ ਕਿ ਜੇ ਉਸ ਨੂੰ ਇਨਸਾਫ ਨਾ ਮਿਲਿਆ ਤਾਂ ਉਸ ਨੂੰ ਦੁਖੀ ਹੋ ਕੇ ਰਾਜੋਆਣਾ ਵਰਗਾ ਕੰਮ ਕਰਨਾ ਪਵੇਗਾ। ਮੰਨਿਆ ਜਾ ਰਿਹਾ ਹੈ ਕਿ ਇਹ ਮੁਲਾਜ਼ਮ ਆਪਣੀ ਕਿਸੇ ਸਮੱਸਿਆ ਨੂੰ ਲੈ ਕੇ ਡੀ. ਸੀ. ਨਾਲ ਮੁਲਾਕਾਤ ਕਰਨ ਪਹੁੰਚਿਆ ਸੀ। ਮਾਮਲਾ ਕੀ ਸੀ ਫਿਲਹਾਲ ਇਸ ਬਾਰੇ ਪਤਾ ਨਹੀਂ ਲੱਗ ਸਕਿਆ।
ਦੂਜੇ ਪਾਸੇ ਤ੍ਰਿਪੜੀ ਥਾਣੇ ਦੇ ਇੰਚਾਰਜ ਰਾਜੇਸ਼ ਮਲਹੋਤਰਾ ਨੇ ਦੱਸਿਆ ਕਿ ਪੁਲਸ ਮੁਲਾਜ਼ਮ ਅਮਰੀਕ ਸਿੰਘ ਖਿਲਾਫ ਸਰਕਾਰੀ ਨੌਕਰੀ ਵਿਚ ਵਿਘਨ ਪਾਉਣ ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁਲਸ ਮੁਲਾਜ਼ਮ ਅਮਰੀਕ ਸਿੰਘ 36 ਬਟਾਲੀਅਨ ਵਿਚ ਤਾਇਨਾਤ ਹੈ।
ਪਟਿਆਲਾ ਵਿਖੇ ਡੀ ਸੀ ਦਫਤਰ ਦੇ ਬਾਹਰ ਇਕ ਪੰਜਾਬ ਪੁਲਿਸ ਦੇ ਮੁਲਾਜ਼ਿਮ ਦੀ ਵਰਦੀ ਵਿਚ ਇਕ ਵੀਡੀਓ ਵਾਇਰਲ ਹੋਈ ਹੈ। ਨਸ਼ੇ ਦੇ ਹਾਲਤ ਵਿਚ ਧੁਤ ਮੁਲਾਜ਼ਮ ਮਹਾਰਾਣੀ ਪ੍ਰਨੀਤ ਕੌਰ ਅਤੇ ਐੱਸ ਐੱਸ ਪੀ ਪਟਿਆਲਾ ਉਪਰ ਧੱਕਾ ਕਰਨ ਦੇ ਦੋਸ਼ ਲਗਾ ਰਿਹਾ ਹੈ। ਉਸ ਨੇ ਆਖਿਆ ਕਿ ਔਖਾ ਹੋ ਕੇ ਮੈਨੂੰ ਬਲਵੰਤ ਸਿੰਘ ਰਾਜੋਆਣਾ ਅਤੇ ਵਿੱਕੀ ਗੌਂਡਰ ਵਰਗਾ ਕੰਮ ਕਰਨਾ ਪੈ ਸਕਦਾ ਹੈ।
ਉਸ ਨੇ ਕਿਹਾ ਕਿ ਮੈਨੂੰ ਕਿਤੇ ਐੱਸ ਪੀ ਪਟਿਆਲਾ ਤੇ ਡੀ ਸੀ ਪਟਿਆਲਾ ਨੂੰ ਚੱਕਣ ਨਾ ਪੈ ਜਾਵੇ l ਵੀਡੀਓ ਫੇਸਬੁੱਕ ਉਪਰ ਵੀ ਵਾਇਰਲ ਹੋ ਰਹੀ ਹੈ, ਡੀ ਸੀ ਦਫਤਰ ਵਿਚ ਮੌਜ਼ੂਦ ਇਕ ਸ਼ਖਸ਼ ਨੇ ਵੀਡੀਓ ਬਣਾਈ ਹੈ।