ਅਮਰੀਕਾ ਲਈ 10 ਸਾਲ ਦਾ ਮਿਲ ਰਿਹਾ ਹੈ ਵੀਜ਼ਾ, ਕਰੋ ਅਪਲਾਈ ….

USA America visa for 10 years:ਜਦੋਂ ਦੀ ਅਮਰੀਕਾ ‘ਚ ਡੋਨਾਲਡ ਟਰੰਪ ਨੇ ਸੱਤਾ ਸੰਭਾਲੀ ਹੈ, ਵਿਜ਼ਾ ਨਿਯਮ ਦਿਨ ਬ ਦਿਨ ਸਖਤ ਹੁੰਦੇ ਗਏ ਹਨ ਅਤੇ ਕਾਨੂੰਨੀ ਢੰਗ ਨਾਲ ਕੰਮ ਕਰਨ ਗਏ ਹੋਏ ਕਾਮਿਆਂ ਨੂੰ ਵੀ ਕਈ ਮੁਸ਼ਕਿਲਾਂ ਦਰਪੇਸ਼ ਹੋਈਆਂ ਸਨ।

ਕੁਝ ਇਸ ਤੋਂ ਬਾਅਦ ਅਮਰੀਕਾ ‘ਚ ਹੋਏ ਹਮਲਿਆਂ ਨੇ ਵੀ ਲੋਕਾਂ ਨੂੰ ਦੁਚਿੱਤੀ ‘ਚ ਪਾ ਦਿੱਤਾ ਅਤੇ ਕਿਹਾ ਕਿ ਸ਼ਾਇਦ ਹੁਣ ਅਮਰੀਕਾ ‘ਚ ਗ੍ਰੀਨ ਕਾਰਡ ਹਾਸਲ ਕਰਨਾ ਹੋਰ ਮੁਸ਼ਕਿਲ ਹੋ ਜਾਵੇਗਾ।
USA America visa for 10 years: ਅਮਰੀਕਾ ਦਾ 10 ਸਾਲ ਦਾ ਮਿਲ ਰਿਹਾ ਹੈ ਵੀਜ਼ਾਸੂਤਰਾਂ ਮੁਤਾਬਕ, ਇਹਨਾਂ ਅਫਵਾਹਾਂ ‘ਤੇ ਵਿਰਾਮ ਲਗਾਉਂਦੇ ਹੋਏ ਭਾਰਤ ‘ਚ ਕੰਮ ਕਰਨ ਵਾਲੇ ਅਮਰੀਕੀ ਦੂਤਘਰ ਵੱਲੋਂ ਜਾਣਕਾਰੀ ਦਿੱਤੀ ਗਈ ਹੈ।

ਉਹਨਾਂ ਕਿਹਾ ਹੈ ਕਿ ਲੋਕ ਹੁਣ ਵੀ 10 ਸਾਲ ਦੀ ਲੰਬੇ ਸਮੇਂ ਦਾ ਵੀਜ਼ਾ ਅਪਲਾਈ ਕਰ ਸਕਦੇ ਹਨ, ਕਿਉਂਕਿ ਅਜੇ ਵੀ ਅਮਰੀਕਾ ਭਾਰਤੀਆਂ ਲਈ ਵੀਜ਼ਾ ਜਾਰੀ ਕਰ ਰਿਹਾ ਹੈ।
USA America visa for 10 years: ਅਮਰੀਕਾ ਦਾ 10 ਸਾਲ ਦਾ ਮਿਲ ਰਿਹਾ ਹੈ ਵੀਜ਼ਾਕਿੰਝ ਕਰੀਏ ਅਪਲਾਈ?

ਤੁਹਾਨੂੰ ਦੱੱਸ ਦੇਈਏ ਕਿ 10 ਸਾਲ ਲਈ ਅਮਰੀਕਾ ਭਾਰਤੀ ਨਾਗਰਿਕਾਂ ਨੂੰ ਵੀਜ਼ਾ ਜਾਰੀ ਕਰਨ ਲਈ ਬੀ੧/ਬੀ੨ ਸ਼੍ਰੇਣੀ ‘ਚ ਵੀਜ਼ਾ ਲਗਾਇਆ ਜਾਂਦਾ ਹੈ। ਇਹ ਵੀਜ਼ਾ ਮਲਟੀਪਲ-ਐਂਟਰੀ ਵਿਜ਼ਟਿਰ ਵੀਜ਼ਾ ਹੁੰਦਾ ਹੈ।

ਇਹ ਵੀਜ਼ਾ ਤੁਹਾਨੂੰ ਮੌਕਾ ਦਿੰਦਾ ਹੈ ਕਿ ਤੁਸੀਂ ਕਦੀ ਵੀ 10 ਸਾਲ ਤਕ ਅਮਰੀਕਾ ਆਓ ਅਤੇ ਜਾਓ ਜਾਂ ਕਿੰਨ੍ਹੇ ਵੀ ਦਿਨ ਰੁਕੋ।

ਸਿਰਫ ਦਸਤਾਵੇਜ਼ ਨਹੀਂ, ਇਸ ਲਈ ਇੰਟਰਵਿਊ ਦੇਣੀ ਪੈਂਦੀ ਹੈ ਅਤੇ ਫਿਰ ਦੂਤਘਰ ਦੇ ਅਧਿਕਾਰੀ ਦੱਸਦੇ ਹਨ ਕਿ ਤੁਹਾਨੂੰ ਵੀਜ਼ਾ ਮਿਲੇਗਾ ਜਾਂ ਨਹੀਂ।
USA America visa for 10 years: ਅਮਰੀਕਾ ਦਾ 10 ਸਾਲ ਦਾ ਮਿਲ ਰਿਹਾ ਹੈ ਵੀਜ਼ਾਇਸ ਸ਼੍ਰੇਣੀ ‘ਚ ਵੀਜ਼ਾ ਅਪਲਾਈ ਕਰਨ ਲਈ ਅਮਰੀਕਾ ‘ਚ ਤੁਹਾਡੇ ਪਰਿਵਾਰਕ ਰਿਸ਼ਤੇਦਾਰ ਰਹਿੰਦੇ ਜਾਂ ਂ ਉੱਥੇ ਕਾਰੋਬਾਰ, ਨੌਕਰੀ ਹੋਣੀ ਜ਼ਰੂਰੀ ਹੈ।

ਇਸ ਵੀਜ਼ੇ ਨਾਲ ਤੁਸੀਂ ਅਮਰੀਕਾ ਪਹੁੰਚ ਸਕਦੇ ਹੋ ਫਿਰ ਫੈਸਲਾ ਅਮਰੀਕਾ ਦੇ ਗ੍ਰਹਿ ਵਿਭਾਗ ‘ਡਿਪਾਰਟਮੈਂਟ ਆਫ ਹੋਮਲੈਂਡ ਸਕਿਓਰਿਟੀ’ ਵੱਲੋਂ ਕੀਤਾ ਜਾਂਦਾ ਹੈ।

ਸੋ, ਜੇਕਰ ਤੁਸੀਂ ਇਹਨਾਂ ਸ਼ਰਤਾਂ ‘ਤੇ ਖਰੇ ਉਤਰਦੇ ਹੋ ਤਾਂ ਹੁਣੇ ਹੀ ਕਰੋ ਅਪਲਾਈ ਅਤੇ ਪਾਓ ਅਮਰੀਕਾ ਦਾ ਵੀਜ਼ਾ।

error: Content is protected !!