ਅਮਰੀਕਾ ‘ਚ ਰਹਿ ਰਹੇ ਇਨ੍ਹਾਂ ਨੌਜਵਾਨਾਂ ਨੂੰ ਨਹੀਂ ਮਿਲੇਗੀ ਨਾਗਕਿਤਾ
ਵਾਸ਼ਿੰਗਟਨ — ਅਮਰੀਕਾ ‘ਚ ਰਿਪਬਲਿਕਨ ਪਾਰਟੀ ਦੇ ਮੈਂਬਰਾਂ ਦੇ ਇਕ ਸਮੂਹ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸਮਰਥਿਤ ਇੰਮੀਗ੍ਰੇਸ਼ਨ ਬਿੱਲ ਦਾ ਖੁਲਾਸਾ ਕੀਤਾ ਹੈ।
ਬਿੱਲ ‘ਚ ‘ਡ੍ਰੀਮਰਜ਼’ ਲਈ ਕਾਨੂੰਨੀ ਤੌਰ ‘ਤੇ ਨਿਵਾਸ ਕਰਨ ਦੀ ਇਜਾਜ਼ਤ ਪ੍ਰਦਾਨ ਕਰਨ ਦੀ ਸੰਭਾਵਨਾ ਦਾ ਪ੍ਰਸਤਾਵ ਹੈ, ਪਰ ਉਨ੍ਹਾਂ ਨੂੰ ਨਾਗਰਿਕਤਾ ਨਹੀਂ ਦਿੱਤੀ ਜਾਵੇਗੀ। ਬਿੱਲ ਦੇ ਸਮਰਥਕਾਂ ‘ਚ ਸ਼ਾਮਲ ਬਾਬ ਗੂਡਲੇਟੇ ਅਤੇ ਪਿਊਟਰੇ ਰਿਕੋ ਨੇ ਬੁੱਧਵਾਰ ਨੂੰ ਇਸ ਬਿੱਲ ਦੇ ਪ੍ਰਾਵਧਾਨਾਂ ਦੀ ਜਾਣਕਾਰੀ ਦਿੱਤੀ।
ਬਿੱਲ ‘ਚ 6 ਲੱਖ 90 ਹਜ਼ਾਰ ਨੌਜਵਾਨਾਂ ਦੇ ਭਵਿੱਖ ਦੇ ਮਸਲੇ ਦਾ ਜ਼ਿਕਰ ਕੀਤਾ ਹੈ। ਇਨ੍ਹਾਂ ਨੌਜਵਾਨਾਂ ਨੂੰ ਹੀ ਡ੍ਰੀਮਰਜ਼ ਕਿਹਾ ਜਾਂਦਾ ਹੈ ਜਿਹੜੇ ਉਦੋਂ ਅਮਰੀਕਾ ਤੋਂ ਆਏ ਸਨ ਜਦੋਂ ਉਹ ਛੋਟੇ ਬੱਚੇ ਸਨ ਅਤੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ‘ਡੇਫਰਡ ਐਕਸ਼ਨ ਫਾਰ ਚਾਇਲਡਹੁਡ ਅਰਾਇਵਲਜ਼ (ਡੀ. ਏ. ਸੀ. ਏ.)’ ਪ੍ਰੋਗਰਾਮ ਦੇ ਤਹਿਤ ਇਨ੍ਹਾਂ ਨੂੰ ਰਹਿਣ ਦੀ ਇਜਾਜ਼ਤ ਦਿੱਤੀ ਗਈ ਸੀ। ਇਸ ਪ੍ਰੋਗਰਾਮ ਨੂੰ 2012 ‘ਚ ਸ਼ੁਰੂ ਕੀਤਾ ਗਿਆ, ਜਿਸ ਨੂੰ ਟਰੰਪ ਪ੍ਰਸ਼ਾਸਨ ਨੇ ਸਤੰਬਰ 2017 ‘ਚ ਮੁਲਤਵੀ ਕਰ ਦਿੱਤਾ। ਇਸ ਨੂੰ ਮੁਲਤਵੀ ਕਰਨ ਤੋਂ ਬਾਅਦ ਟਰੰਪ ਨੇ ਕਾਂਗਰਸ ਤੋਂ ਡ੍ਰੀਮਰਜ਼ ਦੀ ਸਥਿਤੀ ‘ਤੇ ਮਾਰਚ 2018 ਤੋਂ ਪਹਿਲਾਂ ਸਪਸ਼ਟੀਕਰਣ ਦੇਣ ਨੂੰ ਕਿਹਾ।
ਰਿਪਬਲਿਕਨ ਸੰਸਦੀ ਮੈਂਬਰਾਂ ਦੀ ਪਹਿਲ ‘ਚ ਇਹ ਪ੍ਰਸਤਾਵ ਹੈ ਕਿ ਡੀ. ਏ. ਸੀ. ਏ. ਦੇ ਲਾਭਪਾਤਰਾਂ ਨੂੰ ਅਮਰੀਕਾ ‘ਚ 3 ਸਾਲ ਤੱਕ ਨਿਵਾਸ ਕਰਨ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ ਅਤੇ ਬਾਅਦ ‘ਚ ਇਸ ਨੂੰ ਰੀ-ਨਿਊ ਕਰਾਉਣ ਦੀ ਸੰਭਾਵਨਾ ਵੀ ਬਣੀ ਰਹਿ ਸਕਦੀ ਹੈ, ਪਰ ਉਨ੍ਹਾਂ ਨੂੰ ਅਮਰੀਕਾ ਦਾ ਨਾਗਰਿਕਤਾ ਨਹੀਂ ਦਿੱਤੀ ਜਾ ਸਕਦੀ।