ਅਮਰੀਕਾ ’ਚ ਇੰਮੀਗ੍ਰੇਸ਼ਨ ਵਿਭਾਗ ਵਲੋਂ ਭਾਰਤੀ ਸਟੋਰਾਂ ’ਚ ਛਾਪੇਮਾਰੀ ਕਈ ਫੜੇ ਅਤੇ। ……
ਵਾਸ਼ਿੰਗਟਨ (ਏਜੰਸੀ)- ਅਮਰੀਕਾ ’ਚ 7-ਇਲੈਵਨ ਸਟੋਰਸ ਦੇ ਦੇਸ਼ਭਰ ਦੇ ਕਈ ਸਟੋਰਾਂ ’ਤੇ ਛਾਪੇਮਾਰੀ ਕੀਤੀ ਗਈ। ਛਾਪੇਮਾਰੀ ਦੌਰਾਨ ਅਜਿਹੇ 21 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਉਥੇ ਰਹਿਣ ਦਾ ਦੋਸ਼ੀ ਪਾਇਆ ਗਿਆ। ਰਾਜਧਾਨੀ ਵਾਸ਼ਿੰਗਟਨ ਡੀਸੀ ਤੋਂ ਇਲਾਵਾ ਨਿਊਜਰਸੀ, ਨਿਊਯਾਰਕ, ਟੈਕਸਾਸ ਅਤੇ ਕੈਲੀਫੋਰਨੀਆ ਸਮੇਤ 17 ਸੂਬਿਆਂ ਵਿਚ ਬੁੱਧਵਾਰ ਨੂੰ ਇਸ ਦੇ 98 ਸਟੋਰਾਂ ’ਤੇ ਛਾਪੇਮਾਰੀ ਕੀਤੀ ਗਈ। 7-ਇਲੈਵਨ ਸਟੋਰਸ ਇਕ ਅਜਿਹੀ ਫ੍ਰੈਂਚਾਇਜ਼ੀ ਹੈ, ਜੋ ਘਰੇਲੂ ਜ਼ਰੂਰਤਾਂ ਨੂੰ ਇਕ ਹੀ ਥਾਂ ਮੁਹੱਈਆ ਕਰਵਾਉਂਦੀ ਹੈ ਅਤੇ ਇਹ ਅਮਰੀਕਾ ਵਿਚ ਗੈਰ-ਪ੍ਰਵਾਸੀ ਲੋਕਾਂ ਵਿਚਾਲੇ ਬਹੁਤ ਪ੍ਰਸਿੱਧ ਹੈ। ਖਾਸ ਕਰਕੇ ਭਾਰਤ ਸਮੇਤ ਦੱਖਣੀ ਏਸ਼ੀਆਈ ਲੋਕਾਂ ਵਿਚਾਲੇ।
ਹਾਲਾਂਕਿ ਅਮਰੀਕੀ ਅਧਿਕਾਰੀਆਂ ਨੇ ਛਾਪੇ ’ਚ ਗ੍ਰਿਫਤਾਰ ਕੀਤੇ ਗਏ ਲੋਕਾਂ ਦੀ ਨਾਗਰਿਕਤਾ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ, ਜੋ ਲੋਕ ਗ੍ਰਿਫਤਾਰ ਕੀਤੇ ਗਏ ਹਨ। ਉਨ੍ਹਾਂ ਨੂੰ ਹੁਣ ਦੇਸ਼ ਛੱਡਣਾ ਪੈ ਸਕਦਾ ਹੈ। ਕੰਮ ਕਰਨ ਵਾਲੀਆਂ ਥਾਵਾਂ ’ਤੇ ਗੈਰ-ਪ੍ਰਵਾਸ ਅਧਿਕਾਰੀਆਂ ਵਲੋਂ ਛਾਪੇਮਾਰੀ ਦੀ ਕੋਈ ਗੱਲ ਨਹੀਂ ਹੈ। ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਦੇ ਸ਼ਾਸਨਕਾਲ ’ਚ ਨਾਜਾਇਜ਼ ਤਰੀਕੇ ਨਾਲ ਅਮਰੀਕਾ ’ਚ ਰਹਿ ਰਹੇ ਸ਼ੱਕੀ ਲੋਕਾਂ ’ਤੇ ਛਾਪੇਮਾਰੀ ਕੀਤੀ ਗਈ ਸੀ। ਇਸ ਤੋਂ ਬਾਅਦ ਓਬਾਮਾ ਦੇ ਕਾਲ ਵਿਚ ਵੀ ਇਹੀ ਚੱਲਿਆ ਪਰ ਇਸ ਦੌਰਾਨ ਅਧਿਕਾਰੀ ਕੰਮ ਵਾਲੀ ਥਾਂ ’ਤੇ ਕੰਮ ਕਰਨ ਵਾਲੇ ਲੋਕਾਂ ਦੀ ਯੋਗਤਾ ਬਾਰੇ ਪੁੱਛਗਿੱਛ ਕਰਦੇ ਸਨ ਅਤੇ ਉਨ੍ਹਾਂ ਦੇ ਕੰਮ ਕਰਨ ਦੀ ਯੋਗਤਾ ਸਬੰਧੀ 1-9 ਦਾ ਇਕ ਫਾਰਮ ਭਰਾਉਂਦੇ ਸਨ।
ਇਹ ਛਾਪਾ ਵੀ ਇਸੇ ਤਰ੍ਹਾਂ ਦਾ ਹੈ। ਛਾਪੇ ਤੋਂ ਬਾਅਦ ਆਈ.ਸੀ.ਈ. ਦੇ ਨਿਰਦੇਸ਼ਕ ਥਾਮਸ ਡੀ ਹੋਮੈਨ ਨੇ ਕਿਹਾ ਕਿ ਇਹ ਛਾਪਾ ਅਮਰੀਕਾ ਵਿਚ ਬਿਜ਼ਨੈੱਸ ਕਰ ਰਹੇ ਉਨ੍ਹਾਂ ਲੋਕਾਂ ਲਈ ਸਖ਼ਤ ਸੰਦੇਸ਼ ਹੈ, ਜੋ ਆਪਣੇ ਇਥੇ ਕੰਮ ਕਰਨ ਲਈ ਲੋਕਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਰੱਖ ਲੈਂਦੇ ਹਨ। ਆਈ.ਸੀ.ਈ. ਕਾਨੂੰਨ ਦਾ ਪਾਲਨ ਕਰਵਾਏਗਾ ਅਤੇ ਜੋ ਕੋਈ ਵੀ ਨਿਯਮ ਤੋੜੇਗਾ, ਜ਼ਿੰਮੇਵਾਰੀ ਉਸੇ ਦੀ ਹੋਵੇਗੀ।
ਉਨ੍ਹਾਂ ਨੇ ਕਿਹਾ ਕਿ ਉਹ ਬਿਜ਼ਨੈੱਸਮੈਨ ਜੋ ਗੈਰ-ਕਾਨੂੰਨੀ ਤਰੀਕੇ ਨਾਲ ਵਰਕਰਾਂ ਨੂੰ ਕੰਮ ’ਤੇ ਰੱਖਦੇ ਹਨ, ਪੂਰੀ ਤਰ੍ਹਾਂ ਨਾਲ ਨਾਜਾਇਜ਼ ਗੈਰਪ੍ਰਵਾਸ ਹਨ ਅਤੇ ਅਸੀਂ ਇਸ ਪਰੰਪਰਾ ਨੂੰ ਖਤਮ ਕਰਨ ਲਈ ਸਖ਼ਤ ਮਿਹਨਤ ਕਰ ਰਹੇ ਹਾਂ। ਆਈ.ਸੀ.ਈ. ਅਮਰੀਕੀਆਂ ਲਈ ਨੌਕਰੀ ਸੁਰੱਖਿਅਤ ਕਰਨ ਅਤੇ ਨਾਜਾਇਜ਼ ਗੈਰ-ਪ੍ਰਵਾਸ ਨੂੰ ਰੋਕਣ ਲਈ ਕੋਸ਼ਿਸ਼ ਕਰਦੇ ਰਹਾਂਗੇ। 2013 ਵਿਚ ਵੀ 7-ਇਲੈਵਨ ਸਟੋਰਸ ਦੇ 9 ਫ੍ਰੈਂਚਾਇਜ਼ੀ ਮਾਲਕਾਂ ਅਤੇ ਮੈਨਜਰ ਨੂੰ ਛਾਪਾ ਮਾਰ ਕੇ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ’ਤੇ ਦੋਸ਼ ਸੀ ਕਿ ਉਨ੍ਹਾਂ ਨੇ ਆਪਣੇ ਸਟੋਰਸ ਵਿਚ ਨੌਕਰੀ ਦੇਣ ਲਈ ਕਾਨੂੰਨ ਦਾ ਪਾਲਨ ਨਹੀਂ ਕੀਤਾ, ਲੋਕਾਂ ਦੀ ਪਛਾਣ ਲੁਕਾਈ ਅਤੇ ਇਸ ਤਹਿਤ ਸਾਜ਼ਿਸ਼ ਰਚੀ ਸੀ।
7 ਇਲੈਵਨ ਸਟੋਰਸ ਇੰਡਸਟਰੀ ਟੈਕਸਾਸ ਬੇਸਡ ਹੈ ਅਤੇ ਉਸ ਨੇ ਆਈ.ਸੀ.ਈ. ਦੇ ਛਾਪੇ ’ਤੇ ਕਿਹਾ ਕਿ ਉਸ ਨੂੰ ਇਸ ਬਾਰੇ ਜਾਣਕਾਰੀ ਸੀ, ਪਰ ਫ੍ਰੈਂਚਾਈਜ਼ੀ ਇਕ ਸੁਤੰਤਰ ਬਿਜ਼ਨੈੱਸ ਮਾਲਕ ਹੈ ਅਤੇ ਆਪਣੇ ਮੁਲਾਜ਼ਮਾਂ ਲਈ ਉਹ ਵਿਅਕਤੀਗਤ ਤੌਰ ’ਤੇ ਜ਼ਿੰਮੇਵਾਰ ਹੈ, ਜਿਸ ਵਿਚ ਅਮਰੀਕਾ ਵਿਚ ਲੋਕਾਂ ਨੂੰ ਨੌਕਰੀ ’ਤੇ ਰੱਖਣਾ ਅਤੇ ਕੰਮ ਨੂੰ ਲੈ ਕੇ ਉਸ ਦੀ ਯੋਗਤਾ ਦੀ ਪੁਸ਼ਟੀ ਕਰਨਾ ਵੀ ਸ਼ਾਮਲ ਹੈ।