ਬ੍ਰਿਸਬੇਨ: ਦੁਨੀਆ ਵਿਚ ਅੱਜ ਵੀ ਅਜਿਹੇ ਲੋਕ ਹਨ, ਜੋ ਇਮਾਨਦਾਰ ਹਨ ਅਤੇ ਹਰ ਕੰਮ ਨੂੰ ਇਮਾਨਦਾਰੀ ਕਰਨਾ ਆਪਣਾ ਫ਼ਰਜ਼ ਸਮਝਦੇ ਹਨ।
ਕੁੱਝ ਅਜਿਹਾ ਹੀ ਹੈ ਇਹ ਦਸਤਾਰੀ ਸਿੱਖ, ਜੋ ਕਿ ਆਸਟ੍ਰੇਲੀਆ ਵਿਚ ਪਿਛਲੇ 9 ਸਾਲਾਂ ਤੋਂ ‘ਬਲੈਕ ਐਂਡ ਵਾਈਟ ਕੈਬ ਡਰਾਈਵਰ’ ਹੈ। ਉਸ ਨੂੰ 2014 ਵਿਚ ‘ਬੈੱਸਟ ਬਿਜ਼ਨੈੱਸ ਕਲਾਸ ਡਰਾਈਵਰ’ ਦਾ ਮਾਣ ਪ੍ਰਾਪਤ ਹੋਇਆ ਹੈ।
ਇਸ ਸਿੱਖ ਦਾ ਨਾਂ ਹੈ ਆਤਮਬੀਰ ਸਿੰਘ। ਆਤਮਬੀਰ ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਦੇ ਰਹਿਣ ਵਾਲੇ ਹਨ। ਆਮਤਬੀਰ ਨੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਹੈ। ਬੀਤੀ 8 ਜੂਨ 2017 ਨੂੰ ਉਨ੍ਹਾਂ ਦੀ ਟੈਕਸੀ ਵਿਚ ਸਵਾਰ ਗੋਰੇ ਜੋੜੇ ਵੱਲੋਂ ਗ਼ਲਤੀ ਨਾਲ ਬੈਗ ਟੈਕਸੀ ਦੀ ਛੱਤ ‘ਤੇ ਛੱਡਿਆ ਗਿਆ।

ਆਤਮ ਬੀਰ ਨੇ ਬੈਗ ਦੇ ਮਾਲਕ ਦਾ ਪਤਾ ਟਿਕਾਣਾ ਲੱਭ ਕੇ ਉਸ ਦੇ ਘਰ ਜਾ ਕੇ ਬੈਗ ਵਾਪਸ ਕੀਤਾ। ਇਸ ਬੈਗ ਵਿਚ 6,000 ਡਾਲਰ, ਬੈਂਕ ਦੇ ਕੁੱਝ ਜ਼ਰੂਰੀ ਕਾਗ਼ਜ਼ਾਤ ਅਤੇ ਆਈ. ਪੈਡ ਸੀ। ਬੈਗ ਵਿਚਲੇ ਬੈਂਕ ਦੇ ਪੇਪਰਾਂ ‘ਤੇ ਮਾਲਕ ਦਾ ਨਾਂ ਡੈਨੀਅਲ ਲਿਖਿਆ ਸੀ। ਆਤਮ ਬੀਰ ਕੋਲ ਬੈਗ ਦੇ ਮਾਲਕ ਤੱਕ ਪਹੁੰਚ ਦਾ ਇੱਕੋ-ਇੱਕ ਰਸਤਾ ਸੀ, ਉਹ ਸੀ ਫੇਸਬੁੱਕ।

ਫੇਸਬੁੱਕ ਜ਼ਰੀਏ ਬੈਗ ਦੇ ਅਸਲੀ ਮਾਲਕ ਨੂੰ ਲੱਭ ਕੇ ਉਸ ਦੇ ਘਰ ਜਾ ਕੇ ਬੈਗ ਵਾਪਸ ਕਰ ਦਿੱਤਾ। ਡੈਨੀਅਲ ਨੇ ਜਦ ਆਤਮ ਬੀਰ ਨੂੰ ਉਸ ਦੀ ਇਸ ਈਮਾਨਾਦਰੀ ਬਦਲੇ ਇਨਾਮ ਦੇਣਾ ਚਾਹਿਆ ਤਾਂ ਉਸ ਨੇ ਕੁੱਝ ਵੀ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਇਹ ਤਾਂ ਉਸ ਦਾ ਫ਼ਰਜ਼ ਸੀ।
ਉਕਤ ਜੋੜੇ ਵੱਲੋਂ ਆਤਮ ਬੀਰ ਦੀ ਬੇਟੀ ਇੱਕ ਲਿਫ਼ਾਫ਼ਾ ਤੋਹਫ਼ੇ ਵਜੋਂ ਦੇ ਦਿੱਤਾ ਗਿਆ। ਜਦੋਂ ਘਰ ਜਾ ਕੇ ਉਨ੍ਹਾਂ ਨੇ ਲਿਫ਼ਾਫ਼ਾ ਖੋਲ੍ਹਿਆ ਤਾਂ ਉਸ ਵਿਚ 3,000 ਡਾਲਰ ਸਨ। ਇਸ ਸਿੱਖ ਡਰਾਈਵਰ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ।
Sikh Website Dedicated Website For Sikh In World
