ਪੁਲਿਸ ਨੇ ਇੱੱਕ ਅਜਿਹੇ ਇੰਟਰ ਸਟੇਟ ਗੈਂਗ ਦਾ ਪਰਦਾਫਾਸ਼ ਕੀਤਾ ਹੈ ਜੋ ਵਾਹਨ ਚੋਰੀ ਕਰਦਾ ਸੀ। ਇਸ ਤਹਿਤ ੩ ਵਾਹਨ ਚੋਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਨਾ ਸਿਰਫ ਇਹ ਚੋਰ ਪੁਲਿਸ ਦੇ ਹੱਥ ਲੱਗੇ ਹਨ ਪਰ ਇਹਨਾਂ ਕੋਲੋਂ 12 ਐਸ.ਯੂ.ਵੀ ਬਰਾਮਦ ਹੋਈਆਂ ਹਨ।
ਪੁਲਸ ਅਨੁਸਾਰ ਇਸ ਗੈਂਗ ਦਾ ਮਾਸਟਰਮਾਇੰਡ ਚੋਰੀ ਇਸ ਲਈ ਕਰਦਾ ਸੀ ਕਿਉਂਕਿ ਉਸਨੇ ਆਪਣੇ ਲਗਜ਼ਰੀ ਲਾਈਫ ਸਟਾਇਲ ਦਾ ਸਟੈਂਡਰਡ ਬਰਕਰਾਰ ਰੱਖਣਾ ਹੁੰਦਾ ਸੀ ਅਤੇ ਆਪਣੀ ਪ੍ਰੇਮਿਕਾ ਦਾ ਖਰਚ ਵੀ ਚੁੱਕਣਾ ਹੁੰਦਾ ਸੀ ਜਿਸ ਕਾਰਨ ਉਹ ਦਿੱਲੀ-ਐਨ.ਸੀ.ਆਰ ਤੋਂ ਗੱਡੀਆਂ ਚੁਰਾਉਂਦਾ ਸੀ।
1997 ‘ਚ ਚੋਰਾਂ ਦਾ ਪਹਿਲਾ ਪਰਚਾ ਦਰਜ ਹੋਣ ਤੋਂ ਬਾਅਦ ਪੁਲਸ ਤੋਂ ਬਚਣ ਲਈ ਕੁਣਾਲ ਨੇ 2012 ‘ਚ ਪਲਾਸਟਿਕ ਸਰਜ਼ਰੀ ਕਰਵਾਉਣਾ ਬਿਹਤਰ ਸਮਝਿਆ।
ਡੀ.ਸੀ.ਪੀ ਸਾਊਥ-ਈਸਟ ਦਿੱਲੀ, ਰੋਮਿਲ ਬਾਨੀਆ ਅਨੁਸਾਰ ਨੇ ਸਾਰੇ ਦੋਸ਼ੀ ਸਾਊਥ ਈਸਟ ਦਿੱਲੀ, ਸਾਊਥ ਦਿੱਲੀ, ਅਤੇ ਫਰੀਦਾਬਾਦ ਦੇ ਆਸਪਾਸ ਦੇ ਇਲਾਕਿਆਂ ‘ਚ ਚੋਰੀ ਕਰਦੇ ਸਨ।
ਗੈਂਗ ਦਾ ਮਾਸਟਰਮਾਇੰਡ, ਕੁਣਾਲ ਹੈ, ਜਿਸ ਦੇ ਖਿਲਾਫ ਦਿੱਲੀ-ਐਨ.ਸੀ.ਆਰ ‘ਚ ਵਾਹਨ ਚੋਰੀ ਦੇ ਕੁੱਲ ੬੨ ਕੇਸ ਦਰਜ ਹਨ ਅਤੇ ਪੁਲਿਸ ਤੋਂ ਬਚਣ ਲਈ ਉਸਨੇ 5 ਸਾਲ ਪਹਿਲੇ ਪਲਾਸਟਿਕ ਸਰਜ਼ਰੀ ਵੀ ਕਰਵਾ ਲਈ ਸੀ।
ਪੁਲਿਸ ਵੱਲੋਂ ੧੩ ਅਕਤੂਬਰ ਨੂੰ ਪੁਲਸ ਨੇ ਕੁਣਾਲ ਸਮੇਤ ਉਸਦੇ ਦੋ ਸਾਥੀਆਂ ਨੂੰ ਨਹਿਰੂ ਪਲੇਸ ਇਲਾਕੇ ਤੋਂ ਗ੍ਰਿਫਤਾਰ ਕੀਤਾ ਸੀ।