ਅਚਾਨਕ ਇੱਕ ਗੋਲੀ ਉਸਦੇ ਛਾਤੀ ਨਾਲ ਲਗਾਏ ਫੋਨ ਦੇ ਵਜੀ ਤੇ….

ਲਾਸ ਵੇਗਾਸ—ਸੋਮਵਾਰ ਨੂੰ ਲਾਸ ਵੇਗਾਸ ‘ਚ ਇਕ ਕਾਨਸਰਟ ਦੌਰਾਨ ਇਕ ਵਿਅਕਤੀ ਨੇ ਅਚਾਨਕ ਹੀ ਫਾਈਰਿੰਗ ਸ਼ੁਰੂ ਕਰ ਦਿੱਤੀ। ਰਿਪੋਰਟ ਮੁਤਾਬਕ ਇਸ ਹਮਲੇ ‘ਚ ਕਰੀਬ 59 ਲੋਕਾਂ ਦੀ ਮੌਤ ਹੋ ਗਈ, ਜਦਕਿ 527 ਲੋਕ ਜ਼ਖਮੀ ਹੋ ਗਏ। ਇਨ੍ਹਾਂ ਪੀੜਤਾਂ ‘ਚ ਇਕ ਅਜਿਹੀ ਔਰਤ ਵੀ ਸ਼ਾਮਲ ਸੀ, ਜਿਸ ਦੀ ਜਾਨ ਉਸ ਦੇ ਆਈਫੋਨ ਨੇ ਬਚਾ ਲਈ। ਤਸਵੀਰ ‘ਚ ਤੁਸੀਂ ਦੇਖ ਸਕਦੇ ਹੋ ਕਿ ਆਈਫੋਨ ਟੱਟਿਆ ਹੋਇਆ ਹੈ। ਜਾਣਕਾਰੀ ਮੁਤਾਬਕ ਹਮਲੇ ਦੇ ਸਮੇਂ ਮਹਿਲਾ ਘਟਨਾਸਥਾਨ ‘ਤੇ ਮੌਜੂਦ ਸੀ, ਗੋਲੀ ਉਸ ਦੇ ਫੋਨ ‘ਤੇ ਲੱਗੀ ਅਤੇ ਉਸ ਦੀ ਜਾਨ ਆਈਫੋਨ ਦੀ ਵਜ੍ਹਾ ਨਾਲ ਬਚ ਗਈ।ਔਰਤ ਨੇ ਦੱਸਿਆ ਕੇ ਗੋਲੀ ਬਾਰੀ ਚ ਉਸਨੇ ਫੋਨ ਨੂੰ ਆਪਣੀ ਛਾਤੀ ਨਾਲ ਲਾਇਆ ਹੋਇਆ ਸੀ ਤਾ ਅਚਾਨਕ ਇੱਕ ਗੋਲੀ ਉਸਦੇ ਛਾਤੀ ਨਾਲ ਲਗਾਏ ਫੋਨ ਦੇ ਵਜੀ ਤੇ ਉਸਨੂੰ ਇਕ ਝਟਕਾ ਲਗਾ। ਪਰ ਫੋਨ ਨੇ ਗੋਲੀ ਉਸਨੂੰ ਲੱਗਣ ਨਹੀ ਦਿਤੀ ਤੇ ਉਸ ਦੀ ਜਾਨ ਬਚ ਗਈ।

ਹਾਲਾਂਕਿ ਇਹ ਔਰਤ ਕੌਨ ਹੈ ਅਤੇ ਉਹ ਕਿੱਥੋ ਦੀ ਹੈ, ਇਸ ਦੇ ਬਾਰੇ ‘ਚ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। ਤਸਵੀਰ ‘ਚ ਰੋਜ ਗੋਲਡ ਆਈਫੋਨ ਵੇਰੀਐਂਟ ਦੇਖਿਆ ਜਾ ਸਕਦਾ ਹੈ, ਜੋ ਗੋਲੀ ਨਾਲ ਟੁੱਟ ਚੁੱਕਿਆ ਹੈ।


ਇਸ ਹਾਦਸੇ ਤੋ ਬਾਅਦ ਇਮੇਜ ਇੰਟਰਨੈੱਟ ‘ਤੇ ਵਾਇਰਲ ਹੋ ਰਹੀ ਹੈ। ਦੱਸਣਯੋਗ ਹੈ ਕਿ ਆਈਫੋਨ ਦੇ ਨਿਰਮਾਣ ਲਈ ਐਲਮੀਨੀਅਮ ਅਤੇ ਹਾਈ ਕੁਆਲਟੀ ਟੱਫ ਗਲਾਸ ਦਾ ਇਸਤੇਮਾਲ ਕੀਤਾ ਜਾਂਦਾ ਹੈ।

 

ਦੱਸਣਯੋਗ ਹੈ ਕਿ ਐਪਲ ਕੰਪਨੀ ਕੁਝ ਸਮੇਂ ਤੋਂ ਆਪਣੇ ਪ੍ਰੋਡਕਟ ‘ਚ ਤਕਨੀਕੀ ਖਰਾਬੀ ਦੀ ਵਜ੍ਹਾ ਨਾਲ ਵਿਵਾਦਾਂ ‘ਚ ਹੈ। ਹਾਲ ਹੀ ‘ਚ ਐਪਲ ਆਈਫੋਨ 8 ਪਲੱਸ ਦੀ ਬੈਟਰੀ ‘ਚ ਖਰਾਬੀ ਦੇ ਦੋ ਮਾਮਲੇ ਸਾਹਮਣੇ ਆਏ ਹਨ ਅਤੇ ਚੀਨ ‘ਚ ਯੂਜ਼ਰਸ ਨੇ ਆਈਫੋਨ ਦੀ ਪਰਫਾਰਮੈਂਸ ‘ਤੇ ਵੀ ਸਵਾਲ ਚੁੱਕੇ ਸਨ।

error: Content is protected !!