ਅਕਾਲੀ ਆਗੂ ਬੀਬੀ ਜਸਵਿੰਦਰ ਕੌਰ ਨੂੰ ਬੇਪੱਤੀ ਮਾਮਲੇ ‘ਚ ਇਸ ਗੈਂਗਸਟਰ ਨੇ ਸੋਧਣ ਦੀ ਦਿੱਤੀ ਧਮਕੀ:ਅਕਾਲੀ ਆਗੂ ਬੀਬੀ ਸੇਰਗਿੱਲ ਨਾਲ ਕੁੱਟਮਾਰ ਤੇ ਅਣ-ਮਨੁੱਖੀ ਕਾਰੇ ਤੇ ਸੇਰਾ ਖੁੱਬਣ ਗਰੁੱਪ ਨੇ ਦੋਸੀਆਂ ਨੂੰ ਸਰੇਆਮ ਸੋਧਣ ਦੀ ਧਮਕੀ ਦਿੱਤੀ ਹੈ।
ਸੇਰਾ ਖੁੱਬਣ ਗਰੁੱਪ ਨੇ ਫੇਸਬੁੱਕ ਪੇਜ ਤੇ ਲਿਖਿਆ ਹੈ ਕਿ “ਅਸੀਂ ਇਸ ਬੀਬੀ ਦੇ ਨਾਲ ਖੜ੍ਹੇ ਹਨ ਤੇ ਇਸਦਾ ਬਦਲਾ ਜਰੂਰ ਲੈਣਗੇ ਤੇ ਜਿਹੜੇ ਵਿਅਕਤੀ ਵੀਡੀਓ ਵਿੱਚ ਇਸ ਬੀਬੀ ਨੂੰ ਪਿਸਤੌਲ ਦੀ ਧਮਕੀ ਦੇ ਰਹੇ ਹਨ ਉਹਨਾਂ ਨੂੰ ਅਸੀਂ ਵਿਖਾਵਾਂਗੇ ਕਿ ਹਥਿਆਰ ਕੀ ਹੁੰਦੇ ਹਨ ਤੇ ਉਹਨਾਂ ਨੂੰ ਕਿਵੇਂ ਚਲਾਈਦਾ ਹੈ।
ਇਸ ਪੋਸਟ ਵਿੱਚ ਪੁਲਿਸ ਦੀ ਕਾਰਜਪ੍ਰਣਾਲੀ ਨੂੰ ਦੋਸੀ ਠਹਿਰਾਇਆ ਗਿਆ ਹੈ ਕਿ ਕਿਵੇਂ ਪੁਲਿਸ ਨੇ ਇਸ ਘਟਨਾ ਨੂੰ ਹਲਕੇ ਵਿੱਚ ਲਿਆ ਤੇ ਦੋਸੀਆਂ ਖਿਲਾਫ ਕੋਈ ਸਖਤ ਕਾਰਵਾਈ ਨਹੀਂ ਕੀਤੀ।
ਉਧਰ ਇਹ ਮਾਮਲਾ ਮੀਡੀਆ ਵਿੱਚ ਆਉਣ ਤੋਂ ਬਾਅਦ ਪੁਲਿਸ ਵੱਲੋਂ ਇਰਾਦਾ ਕਤਲ ਤੇ ਐਸ.ਸੀ/ਐਸ.ਟੀ ਐਕਟ ਦੀਆਂ ਧਾਰਾਵਾਂ ਵੀ ਜੋੜ ਦਿੱਤੀਆਂ ਗਈਆਂ ਹਨ।
Sikh Website Dedicated Website For Sikh In World