ਸ਼ਰਾਬ ਛੱਡਣਾ ਹੈ ਮੁਸ਼ਕਿਲ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਕਈ ਲੋਕ ਕਹਿੰਦੇ ਹਨ ਕਿ ਸ਼ਰਾਬ ਪੀਣ ਵਿੱਚ ਕੀ ਗੁਨਾਹ ਹੈ? ਸ਼ਰਾਬ ਕੀ ਹੈ? ਗੁੜ ਦਾ ਰਸ ਹੀ ਤਾਂ ਹੈ । ਗੁੜ ਤਾਂ ਅਸੀਂ ਖਾਂਦੇ ਹੀ ਹਾਂ। ਸ਼ਰਾਬ ਨੂੰ ਬਣਾਉਣ ਵੇਲੇ ਹੋਰ ਜੋ ਚੀਜ਼ਾਂ ਵਰਤੋਂ ਵਿੱਚ ਲਿਆਂਈਆਂ ਜਾਂਦੀਆਂ ਹਨ ਉਹ ਵੀ ਖਾਣ ਵਾਲੀਆਂ ਹਨ। ਫਿਰ ਇਨ੍ਹਾਂ ਖਾਣ ਵਾਲੀਆਂ ਚੀਜ਼ਾਂ ਤੋਂ ਜੋ ਚੀਜ਼ ਬਣਾਈ ਗਈ ਹੈ ਉਸ ਵਿੱਚ ਅੰਤਰ ਕਿਸ ਤਰ੍ਹਾਂ? ਖਾਣ ਵਾਲੀਆਂ ਚੀਜਾਂ ਖਾਣ ਤੇ ਕੋਈ ਪਾਬੰਦੀ ਨਹੀਂ, ਖਾਣਾ ਕੋਈ ਐਬ ਨਹੀਂ, ਖਾਣਾ ਕੋਈ ਪਾਪ ਨਹੀਂ, ਪਰ ਸ਼ਰਾਬ ਪੀਣ ਨੂੰ ਮਨ੍ਹਾਂ ਕਰਦੇ ਹਨ, ਕਿਉਂ?

Naltrexone pill alcoholism

ਸ਼ਰਾਬ ਪੀਣ ਦੇ ਸ਼ੌਕੀਨਾਂ ਦੀ ਦੁਨੀਆ ਭਰ ਵਿੱਚ ਕੋਈ ਕਮੀ ਨਹੀਂ। ਪੂਰੀ ਦੁਨੀਆਂ ਵਿੱਚ ਹੋਣ ਵਾਲੀਆਂ ਮੌਤਾਂ ਦੇ ਕਾਰਨ ਵਿੱਚੋਂ ਸ਼ਰਾਬ ਚੌਥਾ ਅਹਿਮ ਕਾਰਨ ਹੈ। 50 ਫੀਸਦੀ ਦੁਰਘਟਨਾਵਾਂ ਸ਼ਰਾਬ ਕਾਰਨ ਹੁੰਦੀਆਂ ਹਨ ਤੇ 25 ਫੀਸਦੀ ਆਤਮ ਹੱਤਿਆਵਾਂ ਵੀ ਇਸੇ ਕਾਰਨ ਹੁੰਦੀਆਂ ਹਨ।

Naltrexone pill alcoholism

Naltrexone pill alcoholism

ਲਗਾਤਾਰ ਜ਼ਿਆਦਾ ਸ਼ਰਾਬ ਪੀਣ ਨਾਲ ਜਿਗਰ ਦੀ ਸੋਜ ਹੋ ਜਾਂਦੀ ਹੈ। ਕੁੱਝ ਮਹੀਨਿਆਂ ਜਾਂ ਸਾਲਾਂ ਵਿੱਚ ਜਿਗਰ ਦੇ ਸੈੱਲਾਂ ਵਿੱਚ ਚਰਬੀ ਜਮ੍ਹਾਂ ਹੋਣ ਕਾਰਨ ਇਸ ਦਾ ਆਕਾਰ ਬਹੁਤ ਵਧ ਜਾਂਦਾ ਹੈ। ਰੋਗੀ ਦੇ ਡੇਲਿਆਂ, ਚਮੜੀ, ਬੁੱਟਾਂ, ਜੀਭ ਆਦਿ ਦਾ ਰੰਗ ਪੀਲਾ ਹੋ ਜਾਂਦਾ ਹੈ। ਪਸੀਨਾ ਤੇ ਪਿਸ਼ਾਬ ਵੀ ਗੂੜ੍ਹੇ ਪੀਲੇ ਰੰਗ ਦੇ ਆਉਂਦੇ ਹਨ।

Naltrexone pill alcoholism

Naltrexone pill alcoholism

ਕਈ ਲੋਕ ਇਸ ਬੁਰੀ ਆਦਤ ਨੂੰ ਛੱਡਣਾ ਵੀ ਚਾੰਹੁਦੇ ਹਨ ਪਰ ਛ4ਡੀ ਨਹੀਂ ਜਾਂਦੀ। ਜਿਸ ਕਰਕੇ ਵਿਗਿਆਨੀਆਂ ਨੇ ਇੱਕ ਅਜਿਹੀ ਦਵਾਈ ਦੀ ਪਛਾਣ ਕਰ ਲਈ ਹੈ ਜੋ ਅੱਲ੍ਹੜ ਉਮਰ ਦੇ ਨੌਜਵਾਨਾਂ ਵਿੱਚ ਸ਼ਰਾਬ ਪੀਣ ਦੀ ਇੱਛਾ ਖ਼ਤਮ ਕਰਨ ਵਿੱਚ ਸਹਾਈ ਹੁੰਦੀ ਹੈ।

Naltrexone pill alcoholism

Naltrexone pill alcoholism

ਆਸਟ੍ਰੇਲੀਆ ਦੀ ਯੂਨੀਵਰਸਿਟੀ ਆਫ ਐਡੀਲੇਡ ਦੇ ਖੋਜਕਾਰਾਂ ਨੇ ਸ਼ਰਾਬ ਸੇਵਨ ਵਰਗੀਆਂ ਅਲਾਮਤਾਂ ਨੂੰ ਰੋਕਣ ਦਾ ਰਾਹ ਖੋਜਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਮੁਤਾਬਕ ਨੌਜਵਾਨਾਂ ਵਿੱਚ ਉਮਰ ਦੇ ਹਿਸਾਬ ਨਾਲ ਸੋਝੀ ਦੀ ਕਮੀ ਹੋਣ ਕਾਰਨ ਉਹ ਅਜਿਹੇ ਕੰਮਾਂ ਵਿੱਚ ਗਲਤਾਨ ਹੋ ਜਾਂਦੇ ਹਨ। ਉਨ੍ਹਾਂ ਵੱਲੋਂ ਵਿਕਸਤ ਕੀਤੀ ਗਈ ਦਵਾਈ ਦਿਮਾਗ ਨੂੰ ਸ਼ਰਾਬ ਦੀ ਤਲਬ ਮਹਿਸੂਸ ਕਰਵਾਉਣ ਵਾਲੇ ਸੰਦੇਸ਼ਾਂ ਨੂੰ ਰੋਕਣ ਦਾ ਕੰਮ ਕਰਦੀ ਹੈ।

Naltrexone pill alcoholism

Naltrexone pill alcoholism

ਖੋਜਕਾਰਾਂ ਨੇ ਨੈਲਟ੍ਰੈਕਸਾਨ ਨਾਂ ਦੀ ਦਵਾਈ ਦੀ ਵਰਤੋਂ ਕੀਤੀ ਜੋ ਸੰਦੇਸ਼ ਪ੍ਰਾਪਤ ਕਰਨ ਵਾਲੇ ਹਿੱਸੇ ਟੀ.ਐਲ.ਆਰ. 4 ਨੂੰ ਸੁੰਨ ਕਰਨ ਲਈ ਜਾਣੀ ਜਾਂਦੀ ਹੈ। ਵਿਗਿਆਨੀਆਂ ਦੀ ਇਸ ਖੋਜ ਨੂੰ ਇੱਕ ਰਸਾਲੇ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ।

Naltrexone pill alcoholism

error: Content is protected !!