ਜਿਨ੍ਹਾਂ ਬਚ ਸਕਦੇ ਹੋ ਬਚੋ, ਨਾ ਪਾਓ ਇਹ ਆਦਤ, ਨਹੀਂ ਤਾਂ ਹੋ ਸਕਦੀ ਹੈ ਮੌਤ

ਜਿਨ੍ਹਾਂ ਬਚ ਸਕਦੇ ਹੋ ਬਚੋ, ਨਾ ਪਾਓ ਇਹ ਆਦਤ, ਨਹੀਂ ਤਾਂ ਹੋ ਸਕਦੀ ਹੈ ਮੌਤ

 

ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਆਮ ਤੌਰ ‘ਤੇ ਸਾਡੇ ਵੱਲੋਂ ਕੀਤੀਆਂ ਜਾਣ ਵਾਲੀਆਂ ਛੋਟੀਆਂ-ਛੋਟੀਆਂ ਚੀਜ਼ਾਂ ਵੀ ਮੌਤ ਦਾ ਕਾਰਨ ਬਣ ਸਕਦੀਆਂ ਹਨ। ਹਾਲ ਹੀ ‘ਚ ਅਮਰੀਕੀ ਵਿਗਿਆਨਕਾਂ ਨੇ ਰਿਸਰਚ ਕਰ ਖੁਲਾਸਾ ਕੀਤਾ ਹੈ ਕਿ ਜ਼ਿਆਦਾ ਗੁੱਸਾ ਕਰਨ ਵਾਲੇ ਲੋਕਾਂ ਦੀ ਵੀ ਸਮੇਂ ਤੋਂ ਪਹਿਲਾਂ ਮੌਤ ਹੋ ਸਕਦੀ ਹੈ। ਲੋਕਾਂ ‘ਚ ਵਧਦੇ ਗੁੱਸੇ ‘ਤੇ ਵਿਗਿਆਨਕਾਂ ਨੇ ਰਿਸਰਚ ਕੀਤੀ ਤਾਂ ਉਸ ਤੋਂ ਪਤਾ ਲੱਗਾ ਕਿ ਸਰੀਰ ‘ਤੇ ਇਸ ਦੇ ਕੀ ਪ੍ਰਭਾਵ ਪੈ ਸਕਦੇ ਹਨ।

 

Lowa State University ‘ਚ ਕੀਤੀ ਗਈ ਰਿਸਰਚ ਮੁਤਾਬਕ ਗੁੱਸਾ ਕਰਨ ‘ਤੇ 20 ਤੋੱ 40 ਸਾਲ ਦੇ ਵਿਅਕਤੀ ਦੀ ਮੌਤ ਗੁੱਸਾ ਨਾ ਕਰਨ ਵਾਲੇ ਵਿਅਕਤੀ ਤੋਂ ਡੇਢ ਗੁਣਾ ਤੇਜ਼ੀ ਨਾਲ ਹੋ ਸਕਦੀ ਹੈ। ਗੁੱਸਾ ਕਰਨ ‘ਤੇ ਵਿਅਕਤੀ ਦੇ ਸਰੀਰ ‘ਚ ਕਈ ਤਰ੍ਹਾਂ ਦੇ ਖਤਰਨਾਕ ਬਦਲਾਅ ਹੁੰਦੇ ਹਨ। ਇਸ ‘ਚ ਤਣਾਅ ਤੋਂ ਲੈ ਕੇ ਕਈ ਮਾਨਸਿਕ ਰੋਗ ਸ਼ਾਮਲ ਹਨ।

ਅਸਲ ‘ਚ ਗੁੱਸਾ ਕਰਨ ‘ਤੇ ਸ਼ਰੀਰ ‘ਚ ਤੇਜ਼ੀ ਨਾਲ adrenaline ਵਹਿਦਾ ਹੈ। ਪਰ ਤਣਾਅ ਦੇ ਸਮੇਂ ਵਾਰ-ਵਾਰ adrenaline ਦੇ ਵਧਣ ਨਾਲ ਡੀ. ਐੱਨ. ਏ. ਖਰਾਬ ਹੋ ਸਕਦਾ ਹੈ। ਇਸ ਨਾਲ ਜਾਨਲੇਵਾ ਬੀਮਾਰੀ ਅਤੇ ਮੌਤ ਵੀ ਹੋ ਸਕਦੀ ਹੈ।

error: Content is protected !!