ਅੱਧੀ ਰਾਤੀ 12 ਵਜੇ ਜਦੋਂ ਗੁਵਾਂਢੋ ਭਾਬੀ ਦਾ ਮੈਸਜ ਆਇਆ ਤਾਂ …..

ਦੋਸਤੋ !!!!
ਮੇਰੇ ਕੋਲ ਖੁਦਕੁਸ਼ੀ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਬਚਿਆ l ਅੱਜ ਤੋਂ 12 ਦਿਨ ਪਹਿਲਾਂ ਮੈਂ Blue Whale ਗੇਮ ਡਾਉਨਲੋਡ ਕੀਤੀ ਸੀ l ਹੈਰਾਨ ਹੋਣ ਵਾਲੀ ਗੱਲ ਇਹ ਹੋਈ ਕਿ ਇਸ ਗੇਮ ਦੇ ਕਮਾਂਡ ਦੀ ਬਜਾਏ ਮੈਨੂੰ ਇੱਕ ਅਗਿਆਤ ਨੰਬਰ ਤੋ sms ਆਇਆ, ਜਿਸ ਚ’ ਲਿਖਿਆ ਹੋਇਆ ਸੀ ਕਿ ਅੱਜ ਰਾਤ ਮੈਸਜ ਰਾਹੀਂ ਤੁਹਾਨੂੰ ਪਹਿਲਾ ਚੈਂਲੰਜ ਦਿੱਤਾ ਜਾਵੇਗਾ l ਮੈਂ ਹੈਰਾਨ ਸੀ ਇਸ ਗੱਲ ਤੋਂ ਕਿ ਗੇਮ ਦੇ ਐਡਮਿੰਨ ਨੇ ਮੇਰਾ ਨੰਬਰ ਕਿਵੇਂ ਪਤਾ ਲਾ ਲਿਆ ਤੇ ਮੈਂ ਬਹੁਤ ਡਰ ਗਿਆ ਇਸ ਗੱਲ ਤੋਂ ਕਿ ਇਸ ਗੇਮ ਦੇ ਵਿੱਚ ਨਿੱਜੀ ਜਾਣਕਾਰੀ ਵਗੈਰਾ ਲੈਂਦੇ ਆ l
ਮੈਂ ਖੁਦ ਨੂੰ ਚੰਗਾ ਬਹਾਦੁਰ ਤੇ ਸੂਰਮਾ ਸਮਝਦਾ ਸੀ, ਤੇ ਇਹ ਮੈਂ ਸਾਬਿਤ ਕਰਨਾ ਚਾਹੁੰਦਾ ਸੀ ਕਿ ਮੈਂ ਬਹੁਤ ਵੱਡਾ ਸੂਰਮਾ ਹਾਂ
ਸੋ ਠੀਕ ਮੈਨੂੰ ਅੱਧੀ ਰਾਤੀਂ 12 ਵਜੇ sms ਆਇਆ ਕਿ ਤੁਹਾਡੀ ਰਿਹਾਇਸ਼ ਦੀ ਛੱਤ ਦੇ ਨਾਲ ਜੋ ਛੱਤ ਲੱਗਦੀ ਅਾ, ਉਸ ਛੱਤ ਰਾਹੀਂ ਦੂਜੇ ਘਰ ਦੀ ਛੱਤ ਤੇ ਜਾੳੁ l ਉਹਨਾਂ ਦੀ ਛੱਤ ਦਾ ਦਰਵਾਜ਼ਾ ਖੁੱਲਾ ਹੋਵੇਗਾ l
ਓੁਹ ਦਰਵਾਜੇ ਰਾਹੀਂ ਘਰ ਦੇ ਵਿਹੜੇ ਚ’ ਜਾਉ l ਵਿਹੜੇ ਵਿੱਚੋਂ ਕੂੜੇ ਵਾਲਾ ਡੱਬਾ ਹੋਵੇਗਾ , ੳੇਹ ਡੱਬਾ ਚੁੱਕੋ ਤੇ ਬਾਹਰ ਰੋਡ ਤੇ ਪਏ ਸਰਕਾਰੀ ਕੂੜੇ ਵਾਲੇ ਡੱਬੇ ਚੋਂ ਸੁੱਟੋ l


ਤੇ ਫਿਰ ਜਦ ਮੈਂ ਇਹ ਸਭ ਕਰਨ ਲੲੀ ਉਸ ਛੱਤ ਤੇ ਗਿਆ ਤਾਂ ਵਾਕਿਅਾਂ ਹੀ ਦਰਵਾਜਾ ਖੁੱਲਾ ਸੀ l ਮੈਂ ਡਰ ਗਿਆ l ਮੈਂ ਵਾਹਿਗੁਰੂ ਵਾਹਿਗੁਰੂ ਕਰਦਿਆਂ ਵਿਹੜੇ ਚ ਗਿਆ, ਕੂੜੇ ਵਾਲਾ ਡੱਬਾ ਚੁੱਕਿਆ, ਬਾਹਰ ਸੁੱਟਿਆ ਤੇ ਵਾਪਸ ਘਰ ਅਾ ਗਿਆ ਤੇ ਮੇਰੇ ਆਉਣ ਤਾਈ ਮੇਰੇ ਮੋਬਾਇਲ ਤੇ ਮੈਸਜ ਆਇਅਾ ਹੋਇਆ ਸੀ …
Challenge completed
———————————-


ਤੇ ਅਗਲੇ ਦਿਨ ਫੇਰ ਮੈਸਜ ਆਇਅਾ ਕਿ ਰਾਤ 12 ਵਜੇ ਉਸੇ ਘਰ ਚ’ ਜਾ ਕੇ ਰਸੋਈ ਦੇ ਸਾਰੇ ਭਾਂਡੇ ਧੋ ਕੇ ਵਾਪਸ ਆ ਜਾਉ ਤੇ ਫੇਰ ਮੈਂ ਇੰਝ ਹੀ ਕੀਤਾ ਤੇ ਮੈਨੂੰ ਫੇਰ ਮੈਸਜ ਆਇਆ
Challenge completed
———————————-
ਰੋਜਾਨਾ ਉਸੇ ਘਰ ਨਾਲ ਸੰਬੰਧਿਤ ਟਾਸਕ ਆਉਂਦੇ ਰਹੇ l ਇੱਥੋਂ ਤੱਕ ਕਿ ਘਰ ਦੀਆਂ ਸਫਾਈਆਂ, ਝਾੜੂ ਪੋਚਾ, ਰਾਤ ਦੇ 12 ਵਜੇ ਬਾਥਰੂਮ ਸਫਾਈ ਕਰਨੇ ਪਏ l ਤੇ ਅੱਜ ਰਾਤ ਫੇਰ 12 ਵਜੇ ਮੈਸਜ ਆਇਆ ਕਿ
ਵੀਰ ਜੀ ਮੈਂ ਤੁਹਾਡੀ ਗੁਆਢਣ ਹਰਜੀਤ ਬੋਲਦੀ ਹਾਂ l

ਕੁਝ ਦਿਨ ਪਹਿਲਾਂ ਮੈਂ ਤੁਹਾਡੇ ਘਰ ਆਈ ਸੀ l ਤੇ ਮੈਂ ਦੇਖਿਆ ਕਿ ਤੁਸੀ Blue whale ਗੇਮ ਡਾਉਨਲੋਡ ਕਰ ਰਹੇ ਸੀ l ਇਹ ਦੇਖ ਕੇ ਮੈਨੂੰ ਇੱਕ ਸ਼ਾਰਾਰਤ ਸੁੱਝੀ, ਕਿਉਂਕਿ ਸਾਡੇ ਘਰ ਕੰਮ ਕਰਨ ਵਾਲੀ ਮਾਸੀ ਕੁਝ ਦਿਨ ਲਈ ਛੁੱਟੀਆਂ ਤੇ ਚੱਲੀ ਸੀ ਤੇ ਮੈਂ ਘਰ ਦੇ ਕੰਮ ਕਾਰ ਪ੍ਰਤੀ ਬਹੁਤ ਕੰਮਚੋਰ ਹਾਂ l ਸੋ ਇਸ ਗੇਮ ਰਾਹੀਂ ਮੈਂ ਆਪਣਾ ਕੰਮ ਸੁਖਾਲਾ ਕੀਤਾ l

ਜਦ ਤੁਸੀ ਕੁਝ ਸਮੇਂ ਲਈ ਫੋਨ ਰੱਖ ਕੇ ਅੰਦਰ ਗਏ ਤਾਂ ਮੈਂ ਤੁਹਾਡੇ ਫੋਨ ਤੋਂ ਇੱਕ ਮੈਸਜ ਕਰ ਕੇ ਤੁਹਾਡਾ ਨੰਬਰ ਪਤਾ ਲਗਾ ਲਿਆ ਤੇ ਫੇਰ ਤੁਹਾਡੇ ਤੋਂ ਇਸ ਗੇਮ ਦੀ ਐਡਮਿੰਨ ਬਣ ਕੇ ਘਰ ਦਾ ਸਾਰਾ ਕੰਮ ਕਰਵਾਇਆ????
ਤੇ ਹੁਣ ਸਾਡੀ ਕੰਮ ਵਾਲੀ ਮਾਸੀ ਵਾਪਸ ਆ ਗਈ ਆ ਤੇ ਹੁਣ ਤੁਹਾਡੀ ਕੋੲੀ ਲੋੜ ਨਹੀ ਆ??????
ਮੈਂ ਹੁਣ ਬਹੁਤ ਹੀ ਬੇਇੱਜਤੀ ਮਹਿਸੂਸ ਕਰ ਰਿਹਾ, ਹਰਜੀਤ ਦਾ ਸਾਹਮਣਾ ਕਰਨ ਦੀ ਮੇਰੇ ਚ ‘ ਹਿੰਮਤ ਨਹੀ ਆ l ਸੋ ਖੁਦਕੁਸ਼ੀ ਤੋਂ ਇਲਾਵਾ ਮੈਨੂੰ ਹੋਰ ਕੋੲੀ ਹੱਲ ਨਹੀ ਲੱਭਦਾ l ਹੁਣ ਤੱਕ ਮੈਂ ਸਿਰਫ ਲੋਕਾਂ ਤੋਂ ਸੁਣਿਆ ਹੀ ਸੀ ਪਰ ਹੁਣ ਪਤਾ ਲੱਗ ਚੁੱਕਿਆ ਕਿ blue whale ਗੇਮ ਕਿਵੇਂ ਕਿਸੇ ਨੂੰ ਖੁਦਕੁਸ਼ੀ ਕਰਨ ਤੇ ਮਜ਼ਬੂਰ ਕਰ ਦਿੰਦੀ ਹੈ l

error: Content is protected !!