2 ਸਿੰਘਾਂ ਦੇ ਲਲਕਾਰੇ ਨੇ ਉਹ ਕਰ ਦਿਖਾਇਆ ਜੋ ਸ਼ਾਇਦ ਚੀਨੀਆਂ ਦੇ ਹਥਿਆਰ ਵੀ ਨੀ ਕਰ ਪਾਏ ..

ਹਾਂਗਕਾਂਗ- ਹਾਂਗਕਾਂਗ ਵਿੱਚ ਲੁੱਟ ਖੋਹ ਦੀ ਵਾਰਦਾਤ ਦੌਰਾਨ ਦੋ ਅੰਮ੍ਰਿਤਧਾਰੀ ਸਿੰਘਾਂ ਵੱਲੋਂ ਦਲੇਰਾਨਾ ਕਾਰਵਾਈ ਨਾਲ ਇਕ ਚੀਨੀ ਲੜਕੀ ਨੂੰ ਲੁਟੇਰੇ ਦੇ ਚੁੰਗਲ ਤੋਂ ਛੁਡਾ ਕੇ ਲੁਟੇਰੇ ਨੂੰ ਕਾਬੂ ਕਰਕੇ ਪੁਲਸ ਦੇ ਹਵਾਲੇ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਹੁੰਗ-ਹਾਮ ਮੈਟਰੋ ਕਾਰ ਪਾਰਕਿੰਗ ਵਿੱਚ ਦਲਜੀਤ ਸਿੰਘ ਜ਼ੀਰਾ ਅਤੇ ਪ੍ਰਿਤਪਾਲ ਸਿੰਘ ਆਪਣੇ ਕਿਸੇ ਸੱਜਣ ਦੀ ਉਡੀਕ ਵਿੱਚ ਸਨ ਕਿ ਉਨ੍ਹਾਂ ਨੂੰ ਲੜਕੀ ਦੀਆਂ ਉਚੀਆਂ ਚੀਕਾਂ ਸੁਣਾਈ ਦਿੱਤੀਆਂ। ਦੋਵਾਂ ਨੇ ਕਾਰ ਤੋਂ ਉਤਰਦਿਆਂ ਵੇਖਿਆ ਕਿ ਇਕ ਲੁਟੇਰਾ ਇਕ ਚੀਨੀ ਲੜਕੀ ਤੋਂ ਫੋਨ ਖੋਹ ਕੇ ਉਸ ਦਾ ਪਰਸ ਖੋਹਣ ਲਈ ਉਸ ਨਾਲ ਹੱਥੋ-ਪਾਈ ਹੋ ਰਿਹਾ ਸੀ। ਦੋਵਾਂ ਸਿੰਘਾਂ ਵੱਲੋਂ ਲਲਕਾਰਨ ‘ਤੇ ਲੁਟੇਰਾ ਭੱਜ ਉਠਿਆ ਤੇ ਪਿੱਛਾ ਕਰਦੇ ਸਿੰਘਾਂ ਵੱਲ ਫੋਨ ਅਤੇ ਹੋਰ ਚੀਜ਼ਾਂ ਮਾਰਨ ਲੱਗਾ। ਇਨ੍ਹਾਂ ਨੇ ਫੁਰਤੀ ਵਰਤ ਕੇ ਹਲਕੀ ਹੱਥੋਪਾਈ ਪਿੱਛੋਂ ਲੁਟੇਰਾ ਫੜ ਕੇ ਰਾਹਗੀਰਾਂ ਦੀ ਮਦਦ ਨਾਲ ਪੁਲਸ ਨੂੰ ਦਿੱਤੀ ਇਤਲਾਹ ਦਿੱਤੀ ਅਤੇ ਘਟਨਾ ਸਥਾਨ ‘ਤੇ ਪਹੁੰਚੀ ਪੁਲਸ ਨੇ ਇਸ ਲੁਟੇਰੇ ਨੂੰ ਗ੍ਰਿਫਤਾਰ ਕਰ ਕੇ ਜ਼ਖਮੀ ਲੜਕੀ ਨੂੰ ਹਸਪਤਾਲ ਭੇਜ ਦਿੱਤਾ।

error: Content is protected !!