ਪਾਕਿਸਤਾਨ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਪੰਜਾਬ ਦਾ ਫੌਜੀ ਜਵਾਨ ਹੋਇਆ ਸ਼ਹੀਦ…

ਪਾਕਿਸਤਾਨ  ਵੱਲੋਂ ਲਗਾਤਾਰ ਸੀਜ ਫਾਇਰ ਦੀ ਉਲੰਘਣਾ ਕਰਦੇ ਹੋਏ  ਲਾਈਨ ਆਫ ਕੰਟਰੋਲ  ਉੱਤੇ ਗੋਲੀਬਾਰੀ ਕੀਤੀ ਜਾ ਰਹੀ ਹੈ, ਜਿਸ ਵਿੱਚ ਅੱਜ ਪੂੰਛ ਸੈਕਟਰ ਦੀ ਕ੍ਰਿਸ਼ਣਾ ਘਾਟੀ ਵਿੱਚ ਭਾਰਤੀ ਫ਼ੌਜ ਦੀ ਸਿੱਖ ਰੈਜੀਮੈਂਟ ਵਿੱਚ ਤੈਨਾਤ ਪੰਜਾਬ ਦੇ ਲਹਿਰਾਗਾਗਾ ਦੇ ਪਿੰਡ ਆਲਮਪੁਰ ਦਾ ਫੌਜੀ ਮਨਦੀਪ ਸਿੰਘ ਸ਼ਹੀਦ ਹੋ ਗਿਆ। ਇਸਦੀ ਸੂਚਨਾ ਜਿਵੇਂ ਹੀ ਪੰਜਾਬ ਸਥਿਤ ਮਨਦੀਪ ਦੇ ਪਿੰਡ ਵਿੱਚ ਪਹੁੰਚੀ ਤਾਂ ਨਾ ਸਿਰਫ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਸਗੋਂ ਪੂਰਾ ਪਿੰਡ ਸੋਗ ਵਿੱਚ ਡੁੱਬ ਗਿਆ। ਪਰ ਮਨਦੀਪ ਦੇ ਦੇਸ਼ ਲਈ ਸ਼ਹੀਦੀ ਪ੍ਰਾਪਤ ਕਰਨ ਦੇ ਚਲਦਿਆਂ ਪਰਿਵਾਰ ਅਤੇ ਪਿੰਡ ਮਾਣ ਮਹਿਸੂਸ ਕਰ ਰਿਹਾ ਸੀ। ਇਸ ਦੁੱਖ ਦੀ ਘੜੀ ਵਿੱਚ ਵੀ ਮਨਦੀਪ ਦੇ ਛੋਟੇ ਭਰਾ ਨੇ ਵੀ ਫ਼ੌਜ ਵਿੱਚ ਭਰਤੀ ਹੋਕੇ ਪਕਿਸਤਾਨ ਤੋਂ ਆਪਣੇ ਭਰਾ ਦੀ ਸ਼ਹਾਦਤ ਦਾ ਬਦਲਾ ਲੈਣ ਦਾ ਪ੍ਰਣ ਕੀਤਾ ਹੈ।

pakistan firing

ਇੱਕ ਕਿਸਾਨ ਪਰਿਵਾਰ ਦਾ 23 ਸਾਲ ਦਾ ਮਨਦੀਪ ਸਿੰਘ ਕਰੀਬ ਢਾਈ ਸਾਲ ਪਹਿਲਾਂ ਭਾਰਤੀ ਫ਼ੌਜ ਦੀ ਸਿੱਖ ਰੈਜੀਮੈਂਟ ਵਿੱਚ ਫੌਜੀ ਬਣਿਆ ਸੀ ਅਤੇ ਇਸ ਸਮੇਂ ਉਸਦੀ ਡਿਊਟੀ ਜੰਮੂ ਕਸ਼ਮੀਰ ਦੇ ਪੁੰਛ ਸੈਕਟਰ ਦੀ ਕ੍ਰਿਸ਼ਣਾ ਘਾਟੀ ਵਿੱਚ ਲਾਈਨ ਆਫ ਕੰਟਰੋਲ ਦੇ ਕੋਲ ਸੀ, ਜਿੱਥੇ ਭਾਰਤੀ ਅਤੇ ਪਕਿਸਤਾਨ ਦੀ ਫ਼ੌਜ ਹਮੇਸ਼ਾ ਇੱਕ ਦੂਜੇ ਦੇ ਸਾਹਮਣੇ ਡਟੀ ਰਹਿੰਦੀ ਹੈ। ਪਰ ਪਾਕਿਸਤਾਨ ਇਸ ਖੇਤਰ ਵਿੱਚ ਲਗਾਤਾਰ ਸੀਜ ਫਾਇਰ ਦੀ ਉਲੰਘਣਾ ਕਰਦਾ ਰਹਿੰਦਾ ਹੈ।

pakistan firing

ਅੱਜ ਵੀ ਪਕਿਸਤਾਨ ਨੇ ਆਪਣੀ ਉਹੀ ਗੰਦੀ ਚਾਲ ਚਲਦੇ ਹੋਏ ਭਾਰਤ ਦੀ ਕ੍ਰਿਸ਼ਣਾ ਘਾਟੀ ਵਿੱਚ ਗੋਲੀਬਾਰੀ ਕੀਤੀ, ਜਿਸ ਦੀ ਚਪੇਟ ਵਿੱਚ ਮਨਦੀਪ ਸਿੰਘ ਆ ਗਿਆ ਅਤੇ ਉਹ ਸ਼ਹੀਦਤ ਪ੍ਰਾਪਤ ਕਰ ਗਿਆ। ਫ਼ੌਜ ਦੇ ਵੱਲੋਂ ਜਿਵੇਂ ਹੀ ਇਹ ਸੂਚਨਾ ਪੰਜਾਬ ਸਥਿੱਤ ਮਨਦੀਪ ਦੇ ਘਰ ਅਤੇ ਪਿੰਡ ਵਿੱਚ ਪਹੁੰਚੀ ਤਾਂ ਪਰਿਵਾਰ ਅਤੇ ਪੂਰਾ ਪਿੰਡ ਸੋਗ ਵਿੱਚ ਡੁੱਬ ਗਿਆ।

pakistan firing

ਮਨਦੀਪ ਦੇ ਛੋਟੇ ਭਰਾ ਜਗਦੀਪ ਨੇ ਆਪਣੇ ਭਰਾ ਦੀ ਸ਼ਹੀਦੀ ਉੱਤੇ ਮਾਣ ਕਰਦੇ ਹੋਏ ਕਿਹਾ ਕਿ ਉਸਨੇ ਦੇਸ਼ ਲਈ ਸ਼ਹੀਦ ਪ੍ਰਾਪਤ ਕੀਤੀ ਹੈ ਉਸਦੀ ਵੀ ਇੱਛਾ ਹੈ ਕਿ ਉਹ ਫ਼ੌਜ ਵਿੱਚ ਭਰਤੀ ਹੋਵੇ ਅਤੇ ਪਕਿਸਤਾਨ ਤੋਂ ਆਪਣੀ ਭਰਾ ਦੀ ਮੌਤ ਦਾ ਬਦਲਾ ਲਵੇ। ਉਸਨੇ ਇਹ ਵੀ ਦੱਸਿਆ ਕਿ ਉਸਦੀ ਦੋ ਦਿਨ ਪਹਿਲਾਂ ਹੀ ਆਪਣੇ ਭਰਾ ਨਾਲ ਗੱਲ ਹੋਈ ਸੀ ਅਤੇ ਉਹ ਬੁਲੇਟ ਮੋਟਰ ਸਾਈਕਿਲ ਲੈਣਾ ਚਾਹੁੰਦਾ ਸੀ।

pakistan firing

ਮਨਦੀਪ ਦੇ ਤਾਇਆ ਨਿਰਮਲ ਸਿੰਘ ਨੇ ਦੱਸਿਆ ਕਿ ਉਨ੍ਹਾਂਨੂੰ ਕਰੀਬ ਸਾਢੇ 11 ਵਜੇ ਫ਼ੋਨ ਉੱਤੇ ਮਨਦੀਪ ਦੀ ਮੌਤ ਦੀ ਸੂਚਨਾ ਮਿਲੀ। ਉਨ੍ਹਾਂ ਨੇ ਦੱਸਿਆ ਕਿ ਮਨਦੀਪ ਦੀ ਭੈਣ ਦੀ ਮੰਗਣੀ ਹੋ ਚੁੱਕੀ ਸੀ ਅਤੇ ਮਨਦੀਪ ਨੇ ਫਰਵਰੀ ਵਿੱਚ ਘਰ ਆ ਕੇ ਨਾ ਸਿਰਫ ਮੋਟਰਸਾਈਕਿਲ ਲੈਣਾ ਸੀ ਸਗੋਂ ਆਪਣੀ ਭੈਣ ਦੇ ਵਿਆਹ ਦੀਆਂ ਤਿਆਰੀਆਂ ਵੀ ਕਰਨੀਆਂ ਸਨ।

pakistan firing

ਪੁੰਛ ਸੈਕਟਰ ਵਿੱਚ ਹੀ ਡਿਊਟੀ ਨਿਭਾ ਚੁੱਕੇ ਪਿੰਡ ਦੇ ਹੀ ਇੱਕ ਸਾਬਕਾ ਫੌਜੀ ਰਾਮ ਸਿੰਘ ਨੇ ਆਪਣਾ ਤਜ਼ਰਬਾ ਸਾਂਝਾ ਕਰਦੇ ਹੋਏ ਦੱਸਿਆ ਕਿ ਜਿਸ ਸੈਕਟਰ ਵਿੱਚ ਮਨਦੀਪ ਦੀ ਡਿਊਟੀ ਸੀ, ਉੱਥੇ ਪਕਿਸਤਾਨ ਦੇ ਨਾਲ ਅਕਸਰ ਗੋਲੀਬਾਰੀ ਚੱਲਦੀ ਰਹਿੰਦੀ ਹੈ। ਉਸਨੇ ਮੰਗ ਕੀਤੀ ਕਿ ਹੁਣ ਭਾਰਤ ਸਰਕਾਰ ਨੂੰ ਆਏ ਦਿਨ ਆਪਣੇ ਫੌਜੀ ਮਰਵਾਉਣ ਦੀ ਜਗ੍ਹਾ ਪਕਿਸਤਾਨ ਦੇ ਨਾਲ ਆਰ ਪਾਰ ਦੀ ਜੰਗ ਸ਼ੁਰੂ ਕਰਕੇ ਪਕਿਸਤਾਨ ਦਾ ਪੱਕਾ ਇਲਾਜ ਕਰ ਦੇਣਾ ਚਾਹੀਦਾ ਹੈ।

pakistan firing

ਉੱਧਰ ਮਨਦੀਪ ਸਿੰਘ ਦੀ ਸ਼ਹਾਦਤ ਦੀ ਸੂਚਨਾ ਮਿਲਦੇ ਹੀ ਜਿਲ੍ਹੇ ਦੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਪੁੱਜੇ। ਉਨ੍ਹਾਂ ਨੇ ਦੱਸਿਆ ਕਿ ਹਾਲੇ ਮਨਦੀਪ ਦੀ ਮ੍ਰਿਤਕ ਦੇਹ ਦੇ ਪੰਜਾਬ ਪਹੁੰਚਣ ਦੇ ਬਾਰੇ ਵਿੱਚ ਸੂਚਨਾ ਹਾਸਲ ਨਹੀ ਹੋਈ ਹੈ।

pakistan firing

error: Content is protected !!