ਭਿਅਾਨਕ ਹਾਦਸਾ… ਬਰਾਤੀਅਾਂ ਨਾਲ ਭਰਿਅਾ ਟਰੱਕ ਪੁਲ ਤੋਂ ਹੇਠਾਂ ਪਲਟਿਅਾ.. 21 ਮੌਤਾਂ ਅਤੇ…

ਭਿਅਾਨਕ ਹਾਦਸਾ… ਬਰਾਤੀਅਾਂ ਨਾਲ ਭਰਿਅਾ ਟਰੱਕ ਪੁਲ ਤੋਂ ਹੇਠਾਂ ਪਲਟਿਅਾ.. 21 ਮੌਤਾਂ ਅਤੇ…

xਅੱਜ ਇੱਕ ਹੋਰ ਵੱਡੀ ਦੁਰਘਟਨਾ ਦੀ ਖਬਰ ਸਾਹਮਣੇ ਆਈ ਹੈ ਜੋ ਕਿ ਮੱਧ ਪ੍ਰਦੇਸ਼ ਤੋਂ ਹੈ । ਮੱਧ ਪ੍ਰਦੇਸ਼ ਦੇ ਸਿੱਧੀ ‘ਚ ਇੱਕ ਭਿਆਨਕ ਸੜਕ ਹਾਦਸਾ ਹੋਇਆ ਹੈ। ਬੀਤੀ ਰਾਤ ਕਰੀਬ 9.30 ਵਜੇ ਬਰਾਤੀਆਂ ਦੇ ਨਾਲ ਭਰਿਆ ਹੋਇਆ ਇੱਕ ਮਿੰਨੀ ਟਰੱਕ ਸੋਨ ਨਦੀਂ ਜੁਗਦਹਾ ਪੁੱਲ ਤੋਂ ਹੇਠਾਂ ਡਿੱਗ ਗਿਆ।

ਇਸ ਹਾਦਸੇ ‘ਚ ਕਰੀਬ 21 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਇਸ ਹਾਦਸੇ ‘ਚ ਕਰੀਬ ਦੋ ਦਰਜ਼ਨਾਂ ਤੋਂ ਜਿਆਦਾ ਕੋਲ ਜ਼ਖਮੀ ਦੱਸੇ ਜਾ ਰਹੇ ਹਨ।

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇਸ ਹਾਦਸੇ ‘ਤੇ ਦੁੱਖ ਪਰਗਟ ਕੀਤਾ ਹੈ ਅਤੇ ਮਰਨ ਵਾਲੇ ਲੋਕਾਂ ਦੇ ਪਰਿਵਾਰ ਵਾਲਿਆ ਨੂੰ ਦੋ-ਦੋ ਲੱਖ ਰੁਪਏ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ।

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਟਵੀਟ ਕੀਤਾ ਹੈ ਕਿ, “ਸਿੱਧੀ ਜਿਲ੍ਹੇ ‘ਚ ਹੋਇਆ ਭਿਆਨਕ ਹਾਦਸਾ ਬੇਹੱਦ ਦੁੱਖ-ਦਾਇਕ ਹੈ।, ਪ੍ਰਮਾਤਮਾ ਕੋਲ ਅਰਦਾਸ ਹੈ ਕਿ ਪ੍ਰਮਾਤਮਾ ਮ੍ਰਿਤਕਾਂ ਦੀਆਂ ਰੂਹਾਂ ਨੂੰ ਸ਼ਾਂਤੀ ਬਖਸ਼ੇ, ਅਤੇ ਜ਼ਖਮੀਆਂ ਨੂੰ ਛੇਤੀ ਠੀਕ ਹੋਣ ਦਾ ਬਲ ਬਖਸ਼ੇ ਅਤੇ ਜਿਹਨਾਂ ਨੇ ਆਪਣਿਆਂ ਨੂੰ ਖੋਹ ਦਿੱਤਾ ਹੈ।”
ਸਿੱਧੀ ਦੇ ਸਾਂਸਦ ਰਿਤੀ ਪਾਠਕ ਨੇ ਵੀ ਟਵੀਟ ਕੀਤਾ ਹੈ ਅਤੇ ਇਸ ਹਾਦਸੇ ‘ਤੇ ਦੁੱਖ ਜਤਾਇਆ ਹੈ, “ਅੱਜ ਬਹਰੀ – ਅਮਿਲਿਆ ਮਾਰਗ ‘ਤੇ ਸੋਨ ਪੁੱਲ ਕੋਲ ਬਹੁਤ ਭਿਆਨਕ ਹਾਦਸਾ ਹੋਇਆ ਹੈ, ਇੱਕ ਮਿੰਨੀ ਟਰੱਕ ਪੁੱਲ ਤੋਂ ਹੇਠਾਂ ਡਿੱਗ ਗਿਆ।

ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਪ੍ਰਸ਼ਾਸਨ ਨੇ ਅਧਿਕਾਰੀਆਂ ਨੂੰ ਮੌਕੇ ‘ਤੇ ਪਹੁੰਚ ਕੇ ਜ਼ਖਮੀਆਂ ਨੂੰ ਮਦਦ ਦੇਣ ਦੇ ਲਈ ਕਿਹਾ ਗਿਆ ਹੈ।

ਇਸ ਹਾਦਸੇ ‘ਚ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੇ ਗਏ ਮਿੰਨੀ ਟਰੱਕ ਨੂੰ ਗੈਸ ਕਟਰ ਦੇ ਨਾਲ ਕੱਟਿਆ ਜਾ ਰਿਹਾ ਹੈ। ਤਾਂ ਜੋ ਇਸ ‘ਚ ਫਸੇ ਹੋਏ ਲੋਕਾਂ ਨੂੰ ਬਚਾਇਆ ਜਾ ਸਕੇ। ਇਸ ਮਿੰਨੀ ਟਰੱਕ ਬਰਾਤੀਆਂ ਨੂੰ ਸਿੰਗਰੌਲੀ ਜਿਲ੍ਹੇ ਦੇ ਜੁਗਨੀ ਤੋਂ ਸਿੱਧੀ ਜਿਲ੍ਹੇ ਦੇ ਅਮਿਲਿਆ ਜਾ ਰਿਹਾ ਸੀ।

Leave a Reply

Your email address will not be published. Required fields are marked *