ਯੂ.ਐਨ ਵਿਚ ਜੰਮੂ ਦੀ ਬੱਚੀ ਬਾਰੇ ਗੱਲ ਕਰਦਾ-ਕਰਦਾ ਇਹ ਮੰਤਰੀ ਰੋਣ ਲੱਗ ਗਿਆ !!

ਯੂ.ਐਨ ਵਿਚ ਜੰਮੂ ਦੀ ਬੱਚੀ ਬਾਰੇ ਗੱਲ ਕਰਦਾ-ਕਰਦਾ ਇਹ ਮੰਤਰੀ ਰੋਣ ਲੱਗ ਗਿਆ !!

ਕਠੂਆ ਜ਼ਿਲੇ ਚ ਦਰਿੰਦਗੀ ਨਾਲ ਅੱਠ ਸਾਲ ਦੀ ਮਾਸੂਮ ਆਸਿਫ਼ਾ ਨਾਲ ਹੋਏ ਬਲਾਤਕਾਰ ਤੇ ਹੱਤਿਆ ਨੇ ਪੂਰੀ ਇਨਸਾਨੀਅਤ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਯੂ.ਐਨ ਵਿਚ ਜੰਮੂ ਦੀ ਬੱਚੀ ਬਾਰੇ ਗੱਲ ਕਰਦਾ ਇਹ ਮੰਤਰੀ ਰੋਣ ਲੱਗ ਗਿਆ। ਭਾਰਤ ਵਾਲੇ ਮਨੂੰਵਾਦੀਆ ਨੇਂ ਹਰ ਥਾਂ ਤੇ ਆਪਣੀ ਬੇਇੱਜਤੀ ਕਰਵਾਈ ਪਈ ਹੈ। ਕੀ ਦੁਨੀਆ ਨੂੰ ਪਤਾ ਨਹੀਂ ਕੀ ਵਿਕਾਸ ਦੇ ਨਾਮ ਤੇ ਕੀਤਾ ਜਾ ਰਿਹਾ ਪ੍ਰਚਾਰ ਕਿੰਨਾ ਨੂੰ ਅਸਲੀਅਤ ਹੈ

 

ਇਸ ਘਟਨਾ ਤੋਂ ਬਆਦ ਪੀਐਮ ਮੋਦੀ ਦੀ ਚੁੱਪੀ ਕਈ ਸਵਾਲ ਖੜ੍ਹੇ ਕਰ ਰਹੀ ਹੈ। ਆਸਿਫਾ ਨਾਲ ਹੋਈ ਇਸ ਦਰਦਨਾਕ ਵਾਕਿਏ ਨੇ ਪੂਰੇ ਦੇਸ਼ ‘ਚ ਉਬਾਲ ਲੈ ਆਉਂਦਾ ਹੈ। ਆਸਿਫਾ ਦੇ ਪਿਤਾ ਨੇ ਪੀਐਮ ਮੋਦੀ ਨੂੰ ਸਿੱਧਾ ਸਵਾਲ ਕੀਤਾ ਹੈ ਕਿ ਉਨ੍ਹਾਂ ਨੇ “ਬੇਟੀ ਬਚਾਉ ਬੇਟੀ ਪੜਾਉ” ਦੀ ਗੱਲ ਕਹੀ ਸੀ, ਕੀ ਇਹ ਹੀ ਹੈ ਉਨ੍ਹਾਂ ਦਾ ਨਾਰਾ?

 

 

ਸਥਾਨਕ ਲੋਕਾਂ ਦੇ ਵਿਰੋਧ ਅਤੇ ਰੇਪ-ਹੱਤਿਆ ਦੇ ਆਰੋਪੀਆਂ ਦੇ ਬਚਾਅ ਦੇ ਲਈ ਹੋ ਰਹੇ ਪ੍ਰਦਰਸ਼ਨ ਤੋਂ ਡਰ ਕੇ ਆਸਿਫਾ ਦਾ ਪਰਿਵਾਰ ਪਿੰਡ ਛੱਡ ਕੇ ਕਿਸੀ ਅਣਜਾਨ ਥਾਂ ਤੇ ਚਲਾ ਗਿਆ ਹੈ। ਆਸਿਫਾ ਦੇ ਪਿਤਾ ਨੇ ਕਿਹਾ ਕਿ ਜਿਸ ਦਿਨ ਬਲਾਤਕਾਰੀ ਤੇ ਹੱਤਿਆਰਿਆਂ ਨੂੰ ਬਚਾਉਣ ਲਈ ਤਿਰੰਗਾ ਲੈ ਕੇ ਰੈਲੀ ਕੱਢੀ ਗਈ, ਉਸ ਦਿਨ ਉਨ੍ਹਾਂ ਨੂੰ ਲੱਗਾ ਜਿਵੇਂ ਉਨ੍ਹਾਂ ਦੀ ਦੂਜੀ ਬੇਟੀ ਵੀ ਮਰ ਗਈ ਹੋਵੇ। ਇਸ ਦਰਦਨਾਕ ਹਾਦਸੇ ਨੇ ਧਰਮ ਦੇ ਰਾਖਿਆਂ ਲਈ ਕਈ ਸਵਾਲ ਖੜੇ ਕਰ ਦਿੱਤੇ ਹਨ, ਜਿਨ੍ਹਾਂ ਦੇ ਜਵਾਬ ਅਜੇ ਤੱਕ ਨਹੀਂ ਮਿਲੇ।

 

ਉਂਧਰ ਆਸਿਫਾ ਦੀ ਮਾਂ ਨੇ ਕਿਹਾ ਕਿ ਉਨ੍ਹਾਂ ਦੀ ਧੀ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ਤੇ ਉਸ ਦੇ ਦੋਸ਼ੀਆਂ ਨੂੰ ਫ਼ਾਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ। ਪਰ ਸਰਕਾਰਾਂ ਚੁੱਪ ਨੇ !ਪੂਰੇ ਦੇਸ਼ ਚ ਇਸ ਸ਼ਰਮਨਾਕ ਘਟਣਾ ਤੋਂ ਬਾਅਦ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਰਾਤ ਇੰਡੀਆ ਗੇਟ ਤੇ ਕੈਡਲ ਮਾਰਚ ਕਰਦਿਆਂ ਪੀਐਮ ਮੋਦੀ ਦੀ ਚੁੱਪੀ ਤੇ ਸਵਾਲ ਚੁੱਕੇ।

ਹੁਣ ਸਵਾਲ ਇਹ ਹੈ ਕਿ ਵਾਕ਼ਈ ਸਾਡਾ ਦੇਸ਼ ਬਦਲ ਰਿਹਾ ਹੈ, ਕੀ ਵਾਕ਼ਈ ਸਾਡੇ ਦੇਸ਼ ਦੀਆਂ ਧੀਆਂ, ਭੈਣਾਂ ਸੁਰੱਖਿਅਤ ਹਨ, ਕੀ ਧਰਮ ਦੇ ਨਾਂ ਬਲਾਤਕਾਰ ਹੁੰਦੇ ਰਹਿਣਗੇ, ਕੀ ਕਦੇ ਕੁੜੀਆਂ ਨੂੰ ਸਿਰਫ ਕਿਤਾਬਾਂ ਚ ਹੀ ਬਰਾਬਰੀ ਦਾ ਦਰਜਾ ਮਿਲੇਗਾ।

 

ਕਿਉਂ ਸਾਡੇ ਦੇਸ਼ ਚ ਹਰ ਸਾਲ ਨਾ ਜਾਣੇ ਕਿੰਨੀਆਂ ਹੀ ਕੁੜੀਆਂ ਨਾਪਾਕ ਲੋਕਾਂ ਦੀ ਹਵਸ ਦਾ ਸ਼ਿਕਾਰ ਬਣਦੀਆਂ ਹਨ। ਆਖ਼ਿਰ ਕਦੋਂ ਤਕ ਅਜਿਹਾ ਹੁੰਦਾ ਰਹੇਗਾ ??

Leave a Reply

Your email address will not be published. Required fields are marked *