ਇਸ ਕੰਮ ਲਈ ਅਡਾਨੀ ਗਰੁੱਪ ਦੇ ਰਿਹਾ ਪੰਜਾਬ ਦੇ ਕਿਸਾਨਾਂ ਨੂੰ ਪ੍ਰਤੀ ਏਕੜ 55ਹਜ਼ਾਰ…

ਇਸ ਕੰਮ ਲਈ ਅਡਾਨੀ ਗਰੁੱਪ ਦੇ ਰਿਹਾ ਪੰਜਾਬ ਦੇ ਕਿਸਾਨਾਂ ਨੂੰ ਪ੍ਰਤੀ ਏਕੜ 55ਹਜ਼ਾਰ…


ਪੰਜਾਬ ਦੀ ਕਿਸਾਨੀ ਇਸ ਵੇਲੇ ਬਹੁਤ ਉਤਾਰ ਚੜਾਅ ਦਾ ਸਾਹਮਣੇ ਕਰ ਰਹੀ ਹੈ। ਕੀਤੇ ਕਿਸਾਨ ਖ਼ੁਦਕੁਸ਼ੀ ਕਰ ਰਿਹਾ ਹੈ ਤੇ ਕਿਸੇ ਕਿਸਾਨ ਦੀ ਜ਼ਮੀਨ ਕੁਰਕ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਨੇ ਭਾਵੇਂ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦੀ ਸਕੀਮ ਸ਼ੁਰੂ ਕੀਤੀ ਹੋਈ ਹੈ ਪਰ ਇਸ ਸਕੀਮ ਤਹਿਤ ਪੰਜਾਬ ਦੇ ਕਿਸਾਨਾਂ ਦੇ ਬਹੁਤ ਹੀ ਛੋਟੇ ਪੱਧਰ ਦੇ ਕਰਜ਼ੇ ਮੁਆਫ ਕੀਤੇ ਜਾ ਰਹੇ ਹਨ ਜੋ ਕਿ ਕਿਸਾਨਾਂ ਨੂੰ ਕੁਝ ਵੀ ਰਾਹਤ ਨਹੀਂ ਦੇ ਰਹੇ ਹਨ। ਪੰਜਾਬ ਸਰਕਾਰ ਸੂਬੇ ‘ਚ ਨੌਜਵਾਨਾਂ ਲਈ ਨਵੀਂ ਨੌਕਰੀਆਂ ਪੈਦਾ ਕਰਨ ਦੀ ਗੱਲ ਕਰ ਰਹੀ ਹੈ। ਜਿਸ ਤਹਿਤ ਵੱਖ ਵੱਖ ਕੰਪਨੀਆਂ ਨੂੰ ਪੰਜਾਬ ‘ਚ ਨਿਵੇਸ਼ ਕਰਨ ਦਾ ਸੱਦਾ ਦੇ ਰਹੀ ਹੈ। ਇਸੇ ਤਹਿਤ ਪੰਜਾਬ ‘ਚ ਅਡਾਨੀ ਗਰੁੱਪ ਨੇ ਇੱਕ ਨਿਵੇਕਲੀ ਸ਼ੁਰੂਆਤ ਕੀਤੀ ਹੈ। ਭਾਰਤ ਦਾ ਅੱਗੇ ਵੱਧ ਰਿਹਾ ਕੰਮਕਾਜੀ ਗਰੁੱਪ ਅਡਾਨੀ ਗਰੁੱਪ ਨੇ ਪੰਜਾਬ ਦੇ ਕਿਸਾਨਾਂ ਲਈ ਇੱਕ ਅਜਿਹਾ ਕਦਮ ਚੁਕਿਆ ਹੈ ਕਿ ਕਿਸਾਨਾਂ ਨੂੰ ਪ੍ਰਤੀ ਏਕੜ ਦੇ 55ਹਜ਼ਾਰ ਰੁਪਏ ਦਿੱਤੇ ਜਾ ਰਹੇ ਹਨ।Adani group Bathinda Solar Plant,

ਪੰਜਾਬ ‘ਚ ਜਿਥੇ ਦਾਲਾਂ, ਸਬਜ਼ੀਆਂ ਦੀ ਖੇਤੀ ਹੁੰਦੀ ਸੀ ਓਥੇ ਹੀ ਅਡਾਨੀ ਗਰੁੱਪ ਨੇ ਕਿਸਾਨਾਂ ਤੋਂ ਜ਼ਮੀਨ ਉਧਾਰੀ ਲੈ ਕੇ ਬਿਜਲੀ ਦੀ ਖੇਤੀ ਕਰਨੀ ਸ਼ੁਰੂ ਕੀਤੀ ਹੈ ਜਿਸ ਤਹਿਤ ਅਡਾਨੀ ਗਰੁੱਪ ਜ਼ਮੀਨ ਉਧਾਰੀ ਦੇਣ ਵਾਲੇ ਕਿਸਾਨਾਂ ਨੂੰ ਪ੍ਰਤੀ ਏਕੜ 55ਹਜ਼ਾਰ ਰੁਪਏ ਦੇ ਰਹੀ ਹੈ। ਪੰਜਾਬ ਦੇ ਬਠਿੰਡਾ ਜ਼ਿਲ੍ਹੇ ਵਿਚ ਚੁੱਘੇ ਕਲਾਂ ਇਕ ਅਜਿਹਾ ਪਿੰਡ ਹੈ, ਜੋ ਹੁਣ ਜੈਵਿਕ ਖੇਤੀ ਤੋਂ ਬਿਨ੍ਹਾਂ ਬਿਜਲੀ ਦੀ ਖੇਤੀ ਲਈ ਮਸ਼ਹੂਰ ਵੀ ਹੋਇਆ ਹੈ। ਇਸ ਪਿੰਡ ਦੇ ਖੇਤਾਂ ਵਿਚ ਫ਼ਸਲਾਂ ਲਹਿਰਾਉਂਦੀਆਂ ਨਜ਼ਰ ਨਹੀਂ ਆਉਂਦੀਆਂ ਬਲਕਿ ਇਥੋਂ ਦੇ ਖੇਤਾਂ ਵਿਚ ਦੂਰ-ਦੂਰ ਤੱਕ ਸੋਲਰ ਪਾਵਰ ਪਲਾਂਟ ਲੱਗੇ ਹੋਏ ਨਜ਼ਰ ਆਉਂਦੇ ਹਨ।Adani group Bathinda Solar Plant,

ਇਹ ਪਲਾਂਟ ਅਜਿਹੀ ਜ਼ਮੀਨ ‘ਤੇ ਲਗਾਏ ਗਏ ਹਨ, ਜੋ ਜ਼ਮੀਨ ਖੇਤੀ ਪੱਖੋਂ ਕਮਜ਼ੋਰ ਹੈ। ਇਸ ਪਲਾਂਟ ਨੂੰ ਲਗਾਉਣ ਦੇ ਲਈ 232 ਕਿਸਾਨਾਂ ਨੇ ਅਡਾਨੀ ਗਰੁੱਪ ਨੂੰ ਆਪਣੀ ਜ਼ਮੀਨ ਦਿੱਤੀ ਹੈ, ਜਿਨ੍ਹਾਂ ਨੂੰ ਪ੍ਰਤੀ ਏਕੜ ਪ੍ਰਤੀ ਸਾਲ 55 ਹਜ਼ਾਰ ਰੁਪਏ ਮਿਲਦੇ ਹਨ। ਇੱਕ ਤਰ੍ਹਾਂ ਨਾਲ ਇਨ੍ਹਾਂ 232 ਕਿਸਾਨਾਂ ਦੀ ਨੌਕਰੀ ਹੀ ਲੱਗੀ ਹੋਈ ਹੈ। ਇਹ ਸੋਲਰ ਪਲਾਂਟ ਹੋਰੀਜੋਂਟਲ ਸਿੰਗਲ ਐਕਸਿਸ ਟ੍ਰੈਕਰ ਤਕਨੀਕ ‘ਤੇ ਅਧਾਰਿਤ ਦੇਸ਼ ਦਾ ਸਭ ਤੋਂ ਵੱਡਾ ਪਲਾਂਟ ਹੈ ਜੋ ਪਿੰਡ ਸਰਦਾਰਗੜ੍ਹ, ਚੁੱਘੇ ਕਲਾਂ, ਬੱਲੂਆਣਾ ਅਤੇ ਕਰਮਗੜ੍ਹ ਸਤਰਾਂ ਦੀ 641 ਏਕੜ ਜ਼ਮੀਨ ‘ਤੇ ਸਥਾਪਿਤ ਹੈ।Adani group Bathinda Solar Plant,

ਇਸ ਪਲਾਂਟ ‘ਤੇ ਹਰ ਸਾਲ 165 ਮਿਲੀਅਨ ਯੂਨਿਟ ਬਿਜਲੀ ਪੈਦਾ ਹੋਵੇਗੀ,ਜਿਸ ਨਾਲ 225 ਪਿੰਡਾਂ ਅਤੇ 70 ਹਜ਼ਾਰ ਘਰਾਂ ਨੂੰ ਬਿਜਲੀ ਦੀ ਸਪਲਾਈ ਕੀਤੀ ਜਾ ਸਕੇਗੀ। ਇਸ ਪਲਾਂਟ ਵਿਚ 350 ਤੋਂ 400 ਲੋਕਾਂ ਨੂੰ ਰੁਜ਼ਗਾਰ ਵੀ ਮਿਲੇਗਾ। ਇਸ ਦੀ 50 ਮੈਗਾਵਾਟ ਬਿਜਲੀ 5.80 ਰੁਪਏ ਪ੍ਰਤੀ ਯੂਨਿਟ ਅਤੇ 50 ਮੈਗਾਵਾਟ ਤੋਂ ਵੱਧ ਦੀ ਬਿਜਲੀ 5.95 ਰੁਪਏ ਪ੍ਰਤੀ ਯੂਨਿਟ ਵੇਚੀ ਜਾਵੇਗੀ। ਵਰਤਮਾਨ ਸਮੇਂ ‘ਚ ਰਾਜ ਵਿਚ ਬਿਆਸ ਵਿਚ 42 ਏਕੜ ਵਿਚ ਰੂਫ਼ ਟਾਪ ਤਕਨੀਕ ਦਾ ਸਭ ਤੋਂ ਵੱਡਾ ਸੋਲਰ ਪਲਾਂਟ ਹੈ ਜੋ 11.5 ਮੈਗਾਵਾਟ ਸਮਰੱਥਾ ਦਾ ਹੈ। ਇਹ ਪ੍ਰੋਜੈਕਟ ਘੱਟ ਉਪਜਾਊ ਜ਼ਮੀਨ ‘ਤੇ ਲਗਾਇਆ ਗਿਆ ਹੈ।Adani group Bathinda Solar Plant,

Leave a Reply

Your email address will not be published. Required fields are marked *